ਚੰਡੀਗੜ੍ਹ ਵਿਚ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਕਾਰਨ ਐਤਵਾਰ ਤੋਂ ਇਕ ਵਾਰ ਫਿਰ ਪੈਟਰੋਲ ਦੇ ਦੋ ਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਬੰਦ ਹੋ ਗਿਆ ਹੈ। ਚੰਡੀਗੜ੍ਹ ਦੇ ਦੋਪਹੀਆ ਵਾਹਨਾਂ ਦੇ ਡੀਲਰਸ ਨੂੰ ਦੀਵਾਲੀ ‘ਤੇ ਲਗਭਗ 4000 ਨਵੇਂ ਵਾਹਨ ਵਿਕਣ ਦੀ ਉਮੀਦ ਸੀ ਜਿਸ ਨੂੰ ਧੱਕਾ ਲੱਗਾ ਹੈ। ਚੰਡੀਗੜ੍ਹ ਵਿਚ ਹਰ ਸਾਲ ਲਗਭਗ 20 ਹਜ਼ਾਰ ਦੋਪਹੀਆ ਵਾਹਨਾਂ ਦੀ ਵਿਕਰੀ ਹੁੰਦੀ ਹੈ।
ਔਸਤਨ 1600 ਵਾਹਨ ਹਰ ਮਹੀਨੇ ਵੇਚੇ ਜਾਂਦੇ ਹਨ ਪਰ ਦੀਵਾਲੀ ਦੇ ਮਹੀਨੇ ਇਹ ਗਿਣਤੀ ਵਧ ਕੇ ਲਗਭਗ 4ਹਜ਼ਾਰ ਹੋ ਜਾਂਦੀ ਹੈ। ਚੰਡੀਗੜ੍ਹ ਦੇ ਦੋ ਪਹੀਆ ਵਾਹਨ ਡੀਲਰਾਂ ਕੋਲ ਦੀਵਾਲੀ ਖਰੀਦਣ ਲਈ ਲਗਭਗ 500 ਵਾਹਨਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਅਜਿਹੇ ਵਿਚ ਦੋਪਹੀਆ ਵਾਹਨ ਡੀਲਰਾਂ ਨੂੰ ਤੇ ਨਵੇਂ ਵਾਹਨ ਖਰੀਦਦਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਜੇਕਰ ਇਲੈਕਟ੍ਰਿਕ ਵਾਹਨ ਪਾਲਿਸੀ ਵਿਚ ਛੋਟ ਨਹੀਂ ਦਿੱਤੀ ਜਾਂਦੀ ਤਾਂ ਡੀਲਰਾਂ ਨੂੰ ਬੁਕਿੰਗ ਦੀ ਰਕਮ ਵਾਪਸ ਕਰਨੀ ਹੋਵੇਗੀ।
ਦੋਪਹੀਆ ਵਾਹਨਾਂ ਦੇ ਇਕ ਡੀਲਰ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਦੋਪਹੀਆ ਵਾਹਨਾਂ ਦੀਆਂ ਏਜੰਸੀਆਂ ਵਿਚ ਲਗਭਗ 2500 ਮੁਲਾਜ਼ਮ ਕੰਮ ਕਰਦੇ ਹਨ। ਜੇਕਰ ਪਰਿਵਾਰ ਵਿਚ ਔਸਤਨ 4 ਮੈਂਬਰ ਹਨ ਤਾਂ ਲਗਭਗ 10 ਹਜ਼ਾਰ ਲੋਕ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਜੇਕਰ ਕੈਪਿੰਗ ਵਿਚ ਛੋਟ ਨਹੀਂ ਦਿੱਤੀ ਜਾਂਦੀ ਤਾਂ ਦੀਵਾਲੀ ਤੋਂ ਪਹਿਲਾਂ ਹੀ ਦੋਪਹੀਆ ਵਾਹਨ ਡੀਲਰਾਂ ਨੂੰ ਆਪਣੇ ਸ਼ੋਅਰੂਮ ਬੰਦ ਕਰਨੇ ਪੈਣਗੇ। ਅਜਿਹੇ ਵਿਚ ਇਨ੍ਹਾਂ ਡੀਲਰਾਂ ਨੂੰ ਲਗਭਗ 2 ਕਰੋੜ ਦਾ ਨੁਕਸਾਨ ਹੋ ਸਕਦਾ ਹੈ। ਨਾਲ ਹੀ 10 ਹਜ਼ਾਰ ਲੋਕਾਂ ਦੀ ਦੀਵਾਲੀ ਵੀ ਇਸ ਵਾਰ ਕਾਲੀ ਦੀਵਾਲੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 14 ਜ਼ਿਲ੍ਹਾ ਮਾਲ ਅਫਸਰ ਤੇ ਤਹਿਸੀਲਦਾਰ ਨੂੰ ਕੀਤੇ ਗਏ ਪ੍ਰਮੋਟ, PCS ‘ਚ ਕੀਤਾ ਸ਼ਾਮਲ
ਦੱਸ ਦੇਈਏ ਕਿ 18 ਅਕਤੂਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਫਿਊਲ ਬੇਸਡ ਦੋਪਹੀਆ ਵਾਹਨਾਂ ਨੂੰ ਟੈਕਸ ਵਿਚ 10 ਫੀਸਦੀ ਦੀ ਵਾਧੂ ਛੋਟ ਦਿੱਤੀ ਸੀ ਜੋ ਕਿ ਲਗਭਗ 1609 ਰੁਪਏ ਬਣਦੀ ਹੈ। ਸ਼ਨੀਵਾਰ ਸ਼ਾਮ ਤੱਕ ਲਗਭਗ 1564 ਵਾਹਨਾਂ ਦਾ ਰਜਿਸਟ੍ਰੇਸ਼ਨ ਹੋ ਚੁੱਕਾ ਸੀ। ਉਸ ਦੇ ਬਾਅਦ ਐਤਵਾਰ ਨੂੰ 45 ਵਾਹਨਾਂ ਦਾ ਰਜਿਸਟ੍ਰੇਸ਼ਨ ਹੁੰਦੇ ਹੀ ਪੋਰਟਲ ਆਪਣੇ ਆਪ ਬੰਦਹੋ ਗਿਆ। ਇਹ ਲਗਭਗ 2 ਵਜੇ ਤੋਂ ਬੰਦ ਹੈ। ਹੁਣ ਵਾਹਨਾਂ ਦੇ ਰਜਿਸਟ੍ਰੇਸ਼ਨ ਨਹੀਂ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: