ਕਰਨਾਲ ਬਾਠ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਇਸ ਨੂੰ ਲੈ ਕੇ ਸਖਤ ਰੁਖ ਅਖਤਿਆਰ ਕੀਤਾ ਗਿਆ। ਹੁਣ ਆਰਮੀ ਤੇ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੋਵਾਂ ਵੱਲੋਂ ਸਾਂਝੇ ਤੌਰ ਉਤੇ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿਚ ਮੇਜਰ ਜਨਰਲ ਮੋਹਿਤ ਵਧਵਾ ਵੱਲੋਂ ਡੀਜੀਪੀ ਗੌਰਵ ਯਾਦਵ ਨਾਲ ਇਹ ਪ੍ਰੈੱਸ ਵਾਰਤਾ ਕੀਤੀ ਗਈ ਤੇ ਨਾਲ ਹੀ ਸਾਬਕਾ ਸੈਨਿਕ ਨੂੰ ਭਰੋਸਾ ਦਿਵਾਇਆ ਗਿਆ ਕਿ ਜੋ ਮਾਨ-ਸਤਿਕਾਰ ਤੁਹਾਨੂੰ ਫੌਜ ਵਿਚ ਮਿਲਦਾ ਹੈ ਤੇ ਡਿਊਟੀ ਦੌਰਾਨ ਮਿਲਦਾ ਹੈ ਤੇ ਜਦੋਂ ਤੁਸੀਂ ਡਿਊਟੀ ਕਰਕੇ ਵਾਪਸ ਆ ਜਾਂਦੇ ਹੋ ਤਾਂ ਉਹੀ ਮਾਣ-ਸਤਿਕਾਰ ਤੁਹਾਨੂੰ ਆਪਣੇ ਸੂਬੇ ਵਿਚ ਵੀ ਮਿਲੇਗਾ ਤੇ ਨਾਲ ਹੀ ਨਾਲ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਮੁੜ ਤੋਂ ਕੋਈ ਅਜਿਹੀ ਵਾਰਦਾਤ ਕਰਨ ਦੀ ਹਿੰਮਤ ਨਾ ਕਰੇ।
ਦੱਸ ਦੇਈਏ ਕਿ ADGP ਦੀ ਨਿਗਰਾਨੀ ਵਿਚ ਇਕ SIT ਦਾ ਗਠਨ ਕੀਤਾ ਗਿਆ ਹੈ। ਇਸ ਬਾਬਤ ਮੇਜਰ ਜਨਰਲ ਮੋਹਿਤ ਵਧਵਾ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰੀਕੇ ਨਾਲ ਸਿਟ ਦਾ ਗਠਨ ਹੋਇਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਜ਼ਾ ਅਜਿਹੀ ਮਿਲੇ ਕਿ ਮੁੜ ਤੋਂ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਮੇਜਰ ਜਨਰਲ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 13-14 ਦੀ ਦਰਮਿਆਨੀ ਰਾਤ ਨੂੰ ਪਟਿਆਲਾ ਵਿਚ ਘਟਨਾ ਵਾਪਰੀ ਜਿਥੇ ਕਰਨਲ ਬਾਠ ਤੇ ਪੁੱਤ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਤੇ ਪਤਨੀ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਵੱਡੀ ਵਾ.ਰ.ਦਾ/ਤ, ਲਵਮੈਰਿਜ ਤੋਂ ਨਾਰਾਜ਼ ਭਰਾਵਾਂ ਨੇ ਲੜਕੇ ਦੇ ਮਾਮੇ ਦਾ ਕੀਤਾ ਕ.ਤ.ਲ
ਇਹ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਵਿਚ ਵੀ ਪਹੁੰਚਿਆ ਤੇ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਕਿ FIR ਕਿਉਂ ਨਹੀਂ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਸੀਬੀਆਈ ਨੂੰ ਜਾਂਚ ਕਿਉਂ ਨਾ ਸੌਂਪੀਏ। ਆਰਮੀ ਤੇ ਪੁਲਿਸ ਦਾ ਸਾਂਝਾ ਬਿਆਨ ਸਾਹਮਣੇ ਆਇਆ ਹੈ। ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਇਸ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਹੋਵੇ। ਕਿਸੇ ਕਿਸਮ ਦੀ ਜਾਂਚ ਵਿਚ ਅਟਕਲ ਨਾ ਪਾਈ ਜਾਵੇ। ਸਾਬਕਾ ਸੈਨਿਕ ਲਗਾਤਾਰ ਕਰਨਲ ਬਾਠ ਦੇ ਹੱਕ ਵਿਚ ਡੀਸੀ ਦਫਤਰ ਦੇ ਬਾਹਰ ਧਰਨਾ ਦੇ ਰਹੇ ਸੀ ਜਿਥੇ ਦੇਰ ਸ਼ਾਮ ਵੱਲੋਂ ਸੀਐੱਮ ਮਾਨ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਧਰਨਾ ਚੁੱਕ ਦਿੱਤਾ ਗਿਆ। ਆਰਮੀ ਨੇ ਤਕੜਾ ਸਟੈਂਡ ਲਿਆ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
