ਬਠਿੰਡਾ ਵਿਚ ਅਟੈਚੀ ‘ਚੋਂ ਕੁੜੀ ਦੀ ਦੇਹ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਸਾਨੂੰ ਡੀਸੀਆਰ ਤੋਂ ਮੈਸੇਜ ਆਇਆ ਸੀ ਕਿ ਇੱਥੇ ਇੱਕ ਸੂਟਕੇਸ ਵਿੱਚ ਕੁੜੀ ਦੀ ਅੱਧੀ ਜਲੀ ਹੋਈ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਫਾਰੈਂਸਿਕ ਟੀਮ ਬੁਲਾਈ ਗਈ। ਪੁਲਿਸ ਨੇ ਕਿਹਾ ਕਿ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਸਟਰ ਸਲੀਮ ਦੇ PA ਨੂੰ ਮਿਲੀ ਜਾਨੋਂ ਮਾ.ਰਨ ਦੀ ਧ.ਮ.ਕੀ, Whatsapp ਨੰਬਰ ‘ਤੇ ਆਇਆ ਫੋਨ
ਹੋਰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕੁੜੀ ਦੀ ਦੇਹ ਜ਼ਿਆਦਾ ਪੁਰਾਣੀ ਨਹੀਂ ਹੈ। ਕੁੜੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਕੁੜੀ ਨੂੰ ਮਾਰ ਕੇ ਦੇਹ ਸਾੜਨ ਦੀ ਕੋਸ਼ਿਸ਼ ਕੀਤੀ ਜਾਪ ਰਹੀ ਹੈ। ਦੱਸ ਦੇਈਏ ਕਿ ਬਠਿੰਡਾ-ਮਲੋਟ ਰੋਡ ‘ਤੇ ਪੁਲਿਸ ਨੂੰ ਸੁੰਨਸਾਨ ਜਗ੍ਹਾ ਉਤੇ ਇਕ ਸੂਟਕੇਸ ਪਿਆ ਮਿਲਿਆ। ਇਸ ਸੂਟਕੇਸ ਵਿਚੋਂ ਕੁੜੀ ਦੀ ਲਾਸ਼ ਮਿਲੀ ਹੈ ਤੇ ਪੁਲਿਸ ਵੱਲੋ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























