ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਬਲਾਸਟ ਮਾਮਲੇ ਨਾਲ ਜੁੜੇ ਹੋਸ਼ ਉਡਾਉਂਦੇ ਖੁਲਾਸੇ ਹੋਏ ਹਨ। ਗੁਰਪ੍ਰੀਤ ਦੇ ਇਰਾਦੇ ਬਹੁਤ ਹੀ ਖੌਫਨਾਕ ਨਿਕਲੇ ਹਨ। ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਪਾਕਿਸਤਾਨ ਜਾਣ ਦੀ ਫਿਰਾਕ ਵਿਚ ਸੀ। ਇਹ ਵੀ ਪਤਾ ਲੱਗਾ ਹੈ ਗੁਰਪ੍ਰੀਤ ਸਿੰਘ ਮਨੁੱਖੀ ਬੰਬ ਬਣਨ ਦੀ ਫਿਰਾਕ ‘ਚ ਸੀ ਤੇ ਉਹ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ ਤੇ ਉਹ ਵੱਡੇ ਅੱਤਵਾਦੀ ਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਪਹਿਲਾਂ ਵੀ ਸਾਈਕਲ ‘ਤੇ ਪਾਕਿਸਤਾਨ ਜਾਣਾ ਚਾਹੁਦਾ ਸੀ ਪਰ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਦਰਅਸਲ ਕੁਝ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਜੀਦਾ ਵਿਖੇ ਇਕ ਘਰ ਵਿਚ 2 ਵੱਡੇ ਧਮਾਕੇ ਹੋਏ ਸਨ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਹਾਦਸੇ ਵਿਚ ਗੁਰਪ੍ਰੀਤ ਸਿੰਘ ਤੇ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਏ ਸਨ ਤੇ ਇੰਨਾ ਹੀ ਨਹੀਂ ਜਦੋਂ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਗੁਰਪ੍ਰੀਤ ਵੱਲੋਂ ਆਨਲਾਈਨ ਮੰਗਵਾਇਆ ਸਾਮਾਨ ਸਾਂਭ ਰਹੀ ਸੀ ਤਾਂ ਇਕ ਵਾਰ ਫਿਰ ਤੋਂ ਘਰ ਵਿਚ 2 ਧਮਾਕੇ ਹੋਏ। NIA ਦੀ ਟੀਮ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਬੰਬ ਕਿਸ ਰਸਾਇਣ ਤੋਂ, ਕਿਵੇਂ ਅਤੇ ਕਿਸ ਮਕਸਦ ਲਈ ਬਣਾਏ ਜਾ ਰਹੇ ਸਨ। ਐਨਆਈਏ ਦੀ ਟੀਮ ਇਸੇ ਮਕਸਦ ਲਈ ਪਹੁੰਚੀ ਹੈ। ਫੌਜ ਦੇ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਵਿੱਚ ਹਰ ਪਹਿਲੂ ਦਾ ਡੂੰਘਾਈ ਨਾਲ ਗਿਆਨ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਟੀਮ ਅਤੇ ਐਨਆਈਏ ਦੀ ਟੀਮ ਏਮਜ਼ ਬਠਿੰਡਾ ਵਿੱਚ ਦਾਖਲ ਜ਼ਖਮੀ ਨੌਜਵਾਨ ਗੁਰਪ੍ਰੀਤ ਸਿੰਘ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























