ਪਟਿਆਲਾ ਦੇ ਸਮਾਣਾ ਰੋਡ ‘ਤੇ ਬੀਤੀ ਰਾਤ ਤੇਜ਼ ਰਫਤਾਰ ਟਰੱਕ ਨਾਲ ਟਕਰਾਉਣ ‘ਤੇ 3 ਨੌਜਵਾਨਾਂ ਦੀ ਮੌਤ ਹੋ ਗਈ। ਬਾਈਕ ਸਵਾਰ ਨੌਜਵਾਨਾਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸਾ ਪਿੰਡ ਢੈਂਠਲ ਨੇੜੇ ਹੋਇਆ ਸੀ, ਵਿਚ ਮਰਨ ਵਾਲਿਆਂ ਦੀ ਪਛਾਣ 18 ਸਾਲ ਦੇ ਜਸਪ੍ਰੀਤ ਸਿੰਘ, 20 ਸਾਲ ਦੇ ਦਿਲਪ੍ਰੀਤ ਸਿੰਘ ਵਾਸੀ ਪਿੰਡ ਮਹਿਸ ਨਾਭਾ ਤੇ ਕਸਿਆਣਾ ਪਿੰਡ ਦੇ ਰਹਿਣ ਵਾਲੇ ਸੁਖਚੈਨ ਸਿੰਘ 25 ਸਾਲ ਵਜੋਂ ਹੋਈ ਹੈ।
ਦੱਸ ਦੇਈਏ ਕਿ ਚਾਰੋਂ ਨੌਜਵਾਨ ਇਕੋ ਹੀ ਬਾਈਕ ‘ਤੇ ਸਵਾਰ ਸਨ। ਜਾਨ ਜੋਖਿਮ ਵਿਚ ਪਾ ਕੇ ਚਾਰੋਂ ਇਕ ਹੀ ਬਾਈਕ ‘ਤੇ ਜਾ ਰਹੇ ਸਨ ਤੇ ਜਿਨ੍ਹਾਂ ਵਿਚੋਂ 3 ਦੀ ਹਾਦਸੇ ਵਿਚ ਮੌਤ ਹੋ ਗਈ।ਜਦੋਂ ਕਿ ਚੌਥਾ ਸਾਥੀ ਜ਼ਖਮੀ ਹੈ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਅਹਿਮ ਫੈਸਲਾ, ਸ਼ਹੀਦੀ ਸਭਾ ਦੇ ਮੱਦੇਨਜ਼ਰ 3 ਦਿਨ ਬੰਦ ਰਹਿਣਗੇ ਸ਼.ਰਾਬ ਦੇ ਠੇਕੇ
ਪੁਲਿਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈ। 3 ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈਣ ਦੇ ਬਾਅਦ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –