ਹਰਿਆਣਾ ਦੇ ਯਮੁਨਾ ਨਗਰ ਵਿਚ ਜਿਮ ਤੋਂ ਘਰ ਜਾ ਰਹੇ ਤਿੰਨ ਨੌਜਵਾਨਾਂ ‘ਤੇ ਨਕਾਬਪੋਸ਼ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਖੇੜੀ ਲੱਖਾ ਸਿੰਘ ਦੇ ਪਾਵਰ ਜਿਮ ਤੋਂ ਘਰ ਪਰਤ ਰਹੇ ਤਿੰਨ ਨੌਜਵਾਨਾਂ ‘ਤੇ ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕੀਤੀ।
ਹਮਲੇ ਵਿਚ 2 ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦੂਜੇ ਪਾਸੇ ਪੁਲਿਸ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਵਿਚ ਜੁਟ ਗਈ ਹੈ। ਬਦਮਾਸ਼ਾਂ ਨੇ ਨੌਜਵਾਨਾਂ ਨੂੰ ਦੌੜਾ-ਦੌੜਾ ਕੇ ਗੋਲੀਆਂ ਮਾਰੀਆਂ। ਜਾਣਕਾਰੀ ਮੁਤਾਬਕ ਲਗਭਗ 50-60 ਰਾਊਂਡ ਫਾਇਰ ਕੀਤੇ ਗਏ।
ਇਹ ਵੀ ਪੜ੍ਹੋ : ਬੀਮਾਰ ਪਤਨੀ ਲਈ ਪਤੀ ਨੇ ਲਿਆ ਸੀ VRS, ਰਿਟਾਇਰਮੈਂਟ ਪਾਰਟੀ ‘ਚ ਹੀ ਪਤਨੀ ਨੇ ਤੋ.ੜਿਆ ਦ/ਮ
ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਲਗਭਗ 5 ਲੋਕ ਸਨ, ਜੋ ਦੋ ਬਾਈਕਾਂ ‘ਤੇ ਆਏ ਸਨ। ਨਕਾਬਪੋਸ਼ਾਂ ਨੇ ਇਸ ਦੌਰਾਨ ਤਿੰਨੋਂ ਨੌਜਵਾਨਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਦੋਂ ਕਿ ਤਿੰਨੋਂ ਨੌਜਵਾਨ ਖੇੜੀ ਲੱਖਾ ਸਿੰਘ ਵਿਚ ਬਣੀ ਪਾਵਰ ਜਿਮ ਤੋਂ ਬਾਹਰ ਨਿਕਲ ਕੇ ਕਾਰ ਵਿਚ ਬੈਠ ਕੇ ਜਾਣ ਲੱਗੇ ਸਨ। ਨਕਾਬਪੋਸ਼ਾਂ ਨੇ ਤਿੰਨੋਂ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: