ਮੋਗਾ ਦੇ ਕੋਟ ਈਸੇ ਖਾਂ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੁੱਧ ਵਾਲੇ ਕੈਂਟਰ, ਟਰੱਕ, ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ। ਹਾਦਸੇ ‘ਚ ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਇਕ ਜ਼ਖਮੀ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਵਾਹਨ ਨੂੰ ਸੜਕ ਤੋਂ ਹਟਾਇਆ।
ਹਾਦਸਾ ਬਲਵਾਨਾ ਹਲਕੇ ਦੇ ਥਾਣਾ ਭਹਾਵਵਾਲਾ ਖੇਤਰ ਵਿਚ ਧਰਮਕੰਢੇ ਕੋਲ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਕਿਨਾਰੇ ਦੁੱਧ ਦਾ ਟੈਂਕਰ ਬੈਕ ਕੀਤਾ ਜਾ ਰਿਹਾ ਸੀ। ਦੁੱਧ ਦਾ ਟੈਂਕਰ ਬਿਨਾਂ ਕਿਸੇ ਚੇਤਾਵਨੀ ਜਾਂ ਸੁਰੱਖਿਆ ਵਿਵਸਥਾ ਦੇ ਸੜਕ ‘ਤੇ ਜਾ ਰਿਹਾ ਸੀ ਤੇ ਪਿੱਛੇ ਕੀਤਾ ਜਾ ਰਿਹਾ ਸੀ ਜਿਸ ਨਾਲ ਉਸ ਦਾ ਵੱਡਾ ਹਿੱਸਾ ਸੜਕ ‘ਤੇ ਆ ਗਿਆ ਸੀ।
ਇਸੇ ਦੌਰਾਨ ਪਿੱਛੇ ਤੋਂ ਆ ਹੇ ਮੋਟਰਸਾਈਕਲ ਸਵਾਰ ਨੇ ਸਥਿਤੀ ਨੂੰ ਦੇਖਦੇ ਹੋਏ ਬਾਈਕ ਖੜ੍ਹੀ ਕਰਕੇ ਟੈਂਕਰ ਦੇ ਮੋੜਨ ਦਾ ਇੰਤਜ਼ਾਰ ਕੀਤਾ। ਉਦੋਂ ਪਿੱਛੇ ਤੋਂ ਤੇਜ਼ ਰਫਤਾਰ ਵਿਚ ਆ ਰਹੇ ਇਕ ਟਰੱਕ ਨੇ ਬਾਈਕ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਟਰੱਕ ਦੀ ਚਪੇਟ ਵਿਚ ਆ ਕੇ ਸਿੱਧੇ ਦੁੱਧ ਦੇ ਟੈਂਕਰ ਵਿਚ ਜਾ ਵੜਿਆ। ਹਾਦਸੇ ਵਿਚ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : CM ਮਾਨ ਨੇ ਕਾਨੂੰਨ-ਵਿਵਸਥਾ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਨ.ਸ਼ਿ/ਆਂ ਖਿਲਾਫ ਮੁਹਿੰਮ ਤੇਜ਼ ਕਰਨ ਦੇ ਦਿੱਤੇ ਨਿਰਦੇਸ਼
ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਸਖਤ ਮਿਹਨਤ ਦੇ ਬਾਅਦ ਬਾਹਰ ਕੱਢਿਆ ਗਿਆ ਤੇ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਉਦੋਂ ਤੱਕ ਬਾਈਕ ਸਵਾਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਮੋਗਾ ਦੇ ਮਸਾਲਾ ਫੈਕਟਰੀ ‘ਚ ਕੰਮ ਕਰਦਾ ਸੀ। ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੇ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮਚ ਗਈ ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਿਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























