ਇਸ ਸਮੇਂ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਅਦਾਕਾਰ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਕੁਝ ਸਾਮਾਨ ਮੁਹੱਈਆ ਕਰਵਾ ਰਹੇ ਹਨ ਅਤੇ ਕੁਝ ਖੁਦ ਹੜ੍ਹ ਦੇ ਪਾਣੀ ਵਿੱਚ ਉਤਰ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਪੰਜਾਬੀ ਅਦਾਕਾਰ ਬਿੰਨੂੰ ਢਿੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।
ਅੱਜ ਬਿੰਨੂੰ ਢਿੱਲੋਂ ਨੇ ਗੁਰਦਾਸਪੁਰ ਦੇ ਪਿੰਡ ਚਿੱਟੀ ਵਿਖੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਸ ਸਮੇਂ ਹੌਸਲੇ ਦੀ ਲੋੜ ਹੈ। ਜਿੱਥੇ-ਜਿੱਥੇ ਜ਼ਰੂਰਤ ਹੈ NGOs ਨਾਲ ਸੰਪਰਕ ਕਰ ਕੇ ਮਦਦ ਕਰੋ। ਔਖੀ ਘੜੀ ਹੰਢਾ ਰਹੇ ਲੋਕਾਂ ਨਾਲ ਅਸੀਂ ਖੜ੍ਹੇ ਹੋਏ ਹਾਂ। ਪਾਣੀ ਉਤਰਨ ਤੋਂ ਬਾਅਦ ਵੀ ਅਸੀਂ ਇਸ ਤਰ੍ਹਾਂ ਤਕੜੇ ਹੋ ਕੇ ਨਾਲ ਰਹਿਣਾ ਹੈ।
ਇਹ ਵੀ ਪੜ੍ਹੋ : MLA ਰਮਨ ਅਰੋੜਾ ਨੂੰ ਕੋਰਟ ‘ਚ ਕੀਤਾ ਗਿਆ ਪੇਸ਼, – ਅਦਾਲਤ ਨੇ 3 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜਿਆ
ਉਨ੍ਹਾਂ ਕਿਹਾ ਕਿ ਗੁਰੂ ਦੇ ਚਰਨਾਂ ‘ਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਕੁਦਰਤੀ ਕਰੋਪੀ ਅੱਗੇ ਆਪਾਂ ਕੁਝ ਨਹੀਂ ਕਰ ਸਕਦੇ। ਇਹ ਵਾਹਿਗੁਰੂ ਦਾ ਭਾਣਾ ਹੈ ਜਿਸਨੂੰ ਮੰਨਣਾ ਹੀ ਪੈਣਾ। ਅਰਦਾਸ ਹੈ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰੀਏ।
ਵੀਡੀਓ ਲਈ ਕਲਿੱਕ ਕਰੋ -:
























