Black Fungus After : ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਬਲੈਕ ਫੰਗਸ ਦੇ ਬਹੁਤ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਐੱਮ. ਡੀ.ਅਤੇ ਮਸ਼ਹੂਰ ਕਾਰਡੀਓਵਾਸਲੂਕਰ ਥੋਰੇਸਿਕ ਸਰਜਨ ਰਮਾਕਾਂਤ ਪਾਂਡਾ ਨੇ ਖਾਸ ਗੱਲਬਾਤ ਦੌਰਾਨ ਬਲੈਕ ਫੰਗਸ ਬਾਰੇ ਦੱਸਿਆ ਕਿ ਇਹ ਕਿਵੇਂ ਹੁੰਦਾ ਹੈ ਤੇ ਇਸ ਤੋਂ ਬਚਾਅ ਦੇ ਕਿਹੜੇ-ਕਿਹੜੇ ਤਰੀਕੇ ਹਨ।
ਡਾ. ਪਾਂਡਾ ਨੇ ਦੱਸਿਆ ਕਿ ਬਲੈਕ ਫੰਗਸ ਕੋਈ ਨਵੀਂ ਬੀਮਾਰੀ ਨਹੀਂ ਹੈ। ਭਾਰਤ ‘ਚ ਕਈ ਲੋਕ ਪਾਣੀ ਨਾਲ ਨੱਕ ਦੀ ਸਫਾਈ ਕਰਦੇ ਹਨ। ਇਸ ਪ੍ਰੈਕਟਿਸ ‘ਚ ਜ਼ਿਆਦਾਤਰ ਲੋਕ ਪਾਣੀ ਦੀ ਸਫਾਈ ‘ਤੇ ਧਿਆਨ ਨਹੀਂ ਦਿੰਦੇ ਹਨ। ਕਾਫੀ ਸਾਲ ਪਹਿਲਾਂ ਗੰਦੇ ਪਾਣੀ ਨਾਲ ਸਫਾਈ ਕਰਨ ਦੀ ਵਜ੍ਹਾ ਕਾਰਨ ਬਲੈਕ ਫੰਗਸ ਦੇ ਸਾਹਮਣੇ ਆਉਂਦੇ ਸਨ। ਬਲੈਕ ਫੰਗਸ ਨੂੰ ਮਿਊਕਰੋਮਾਈਕੋਸਿਸ ਕਿਹਾ ਜਾਂਦਾ ਹੈ। ਇਹ ਕੋਰੋਨਾ ਦੇ ਮਰੀਜ਼ਾਂ ਜਾਂ ਫਿਰ ਠੀਕ ਹੋ ਰਹੇ ਮਰੀਜ਼ਾਂ ਲਈ ਖਤਰਨਾਕ ਸਬਾਤ ਹੋ ਰਿਹਾ ਹੈ। ਜੇਕਰ ਧਿਆਨ ਨਾ ਦਿੱਤਾ ਗਿਆ ਤਾਂ 50-80 ਫੀਸਦੀ ਮਰੀਜ਼ਾਂ ਦੀ ਇਸ ਨਾਲ ਮੌਤ ਹੋ ਸਕਦੀ ਹੈ। ਇਹ ਇਕ ਫੰਗਲ ਇੰਫੈਕਸ਼ਨ ਹੈ ਜੋ ਖਾਸ ਤੌਰ ‘ਤੇ ਉਨ੍ਹਾਂ ਨੂੰ ਇਫੈਕਟ ਕਰਦਾ ਹੈ ਜੋ ਕਿਸੇ ਨਾ ਕਿਸੇ ਬੀਮਾਰੀ ਦੀ ਵਜ੍ਹਾ ਕਰਕੇ ਦਵਾਈਆਂ ‘ਤੇ ਹਨ। ਇਸ ਕਾਰਨ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੇ ਲੋਕਾਂ ‘ਚ ਹਵਾ ਜ਼ਰੀਏ ਸਾਈਨਸ ਜਾਂ ਫੇਫੜਿਆਂ ‘ਚ ਇੰਫੈਕਸ਼ਨ ਫੈਲ ਜਾਂਦਾ ਹੈ।
ਬਲੈਕ ਫੰਗਸ ਦੇ ਲੱਛਣ : ਇਸ ਦਾ ਲੱਛਣ ਇਸ ‘ਤੇ ਨਿਰਭਰ ਕਰਦਾ ਹੈ ਕਿ ਇਹ ਸਰੀਰ ਦੇ ਕਿਸ ਹਿੱਸੇ ‘ਚ ਫੈਲ ਰਿਹਾ ਹੈ। ਹਾਲਾਂਕਿ ਆਮ ਤੌਰ ‘ਤੇ ਇਹ ਸਾਈਨਸ, ਫੇਫੜਿਆਂ ਤੇ ਦਿਮਾਗ ‘ਚ ਫੈਲਦਾ ਹੈ। ਇਸ ਦੇ ਲੱਛਣ ਹਨ ਨੱਕ ਬੰਦ ਹੋ ਜਾਣਾ, ਨੱਕ ਦੀ ਉਪਰੀ ਪਰਤ ‘ਤੇ ਪਪੜੀ ਜੰਮ ਜਾਣਾ, ਨੱਕ ਦੀ ਸਕਿਨ ਕਾਲੀ ਪੈ ਜਾਣਾ। ਇਸ ਤੋਂ ਇਲਾਵਾ ਅੱਖਾਂ ‘ਚ ਦਰਦ ਤੇ ਧੁੰਦਲਾ ਦਿਖਾਈ ਦੇਣਾ ਵੀ ਇਸ ਦੇ ਲੱਛਣ ਹਨ। ਜੇਕਰ ਕੋਈ ਵਿਅਕਤੀ ਕੋਰੋਨਾ ਤੋਂ ਪੀੜਤ ਹੈ ਤੇ ਉਸ ਨੂੰ ਬਲੈਕ ਫੰਗਸ ਹੋ ਜਾਂਦਾ ਹੈ ਤਾਂ ਉਸ ਦੇ ਫੇਫੜੇ ਹੋਰ ਖਰਾਬ ਹੋ ਜਾਂਦੇ ਹਨ ਤੇ ਉਸ ਨੂੰ ਸਾਹ ਲੈਣ ‘ਚ ਮੁਸ਼ਕਲ, ਸੀਨੇ ‘ਚ ਦਰਦ ਅਤੇ ਫੇਫੜਿਆਂ ‘ਚ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬੁਖਾਰ, ਸਿਰ ਦਰਦ, ਖੂਨ ਦੀ ਉਲਟੀ ਤੇ ਮਾਨਸਿਕ ਬੀਮਾਰੀ ਵੀ ਇਸ ਦੇ ਲੱਛਣ ਹਨ। ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ ਤੇ ਇਸ ਦਾ ਪਤਾ ENT ਮਾਹਿਰ ਜਾਂ ਫਿਰ MRI ਨਾਲ ਹੀ ਲਗਾਇਆ ਜਾ ਸਕਦਾ ਹੈ।
ਅਮਰੀਕਾ, ਯੂਰਪ ਤੇ ਹੋਰਨਾਂ ਦੇਸ਼ਾਂ ‘ਚ ਵੀ ਕੋਰੋਨਾ ਦੇ ਕੁਝ ਮਰੀਜ਼ਾਂ ‘ਚ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਹਨ ਪਰ ਭਾਰਤ ‘ਚ ਇਸ ਦੇ ਮਾਮਲਿਆਂ ‘ਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ ‘ਚ ਬਲੈਕ ਫੰਗਸ ਦੀ ਬੀਮਾਰੀ ਲੋਕਾਂ ‘ਚ ਜ਼ਿਆਦਾ ਫੈਲ ਰਹੀ ਹੈ। ਡਾ. ਪਾਂਡੇ ਦਾ ਕਹਿਣਾ ਹੈ ਕਿ ਇਸ ਬੀਮਾਰੀ ਦਾ ਮੁੱਖ ਕਾਰਨ ਸਟੀਰੌਇਡ ਦਾ ਜ਼ਿਆਦਾ ਇਸਤੇਮਾਲ ਤੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਗੰਦੀ ਆਕਸੀਜਨ ਦੇਮਾ ਹੈ। ਜੋ ਲੋਕ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਸਟੀਰੌਇਡ ਕਾਰਨ ਇਮਯੂਨੋਸਪ੍ਰੈਸ਼ਨ ਹੋ ਜਾਂਦਾ ਹੈ। ਜੋ ਲੋਕ ICU ‘ਚ ਕਾਫੀ ਦੇਰ ਰਹਿੰਦੇ ਹਨ ਤੇ ਕੈਂਸਰ ਦੇ ਮਰੀਜ਼ਾਂ ‘ਚ ਇਸ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ : ਸਾਥੀ Doctor ਦੀ Corona ਨਾਲ ਮੌਤ ਪਿੱਛੋਂ ਭਾਵੁਕ ਹੋਈ ਵੱਡੀ ਡਾਕਟਰਨੀ, ਕਿਹਾ ‘1 Crore ਤੇ ਦਿਓ ਸ਼ਹੀਦ ਦਾ ਦਰਜ਼ਾ’…!
ਕਾਰਨ :ਬਲੈਕ ਫੰਗਸ ਸਾਡੇ ਘਰ ‘ਚ ਹੀ ਪਾਇਆ ਜਾਂਦਾ ਹੈ। ਇਹ ਗਿੱਲੀ ਮਿੱਟੀ ‘ਚ ਮਿਊਕਰ ਦੇ ਸੰਪਰਕ ‘ਚ ਆਉਣ ਨਾਲ ਹੁੰਦਾ ਹੈ। ਇਹ ਆਮ ਤੌਰ ‘ਤੇ ਮਿੱਟੀ, ਜਾਨਵਰਾਂ ਦੇ ਗੋਬਰ, ਸੜੀ ਲੱਕੜੀ, ਪੌਦਿਆਂ ਦੀ ਸਮੱਗਰੀ, ਖਾਦ ਤੇ ਸੜੇ ਫਲਾਂ ਤੇ ਸਬਜ਼ੀਆਂ ‘ਚ ਪਾਇਆ ਜਾਂਦਾ ਹੈ। ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ‘ਚ ਕਈ ਜਗ੍ਹਾ ਮਰੀਜ਼ਾਂ ਨੂੰ ਗੰਦੇ ਤਰੀਕੇ ਨਾਲ ਆਕਸੀਜਨ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਲੈਕ ਫੰਗਸ ਦੇ ਮਾਮਲੇ ਵਧੇ ਹਨ। ਮੈਡੀਕਲ ਆਕਸੀਜਨ ਅਤੇ ਇੰਡਸਟ੍ਰੀਅਲ ਆਕਸੀਜਨ ‘ਚ ਬਹੁਤ ਫਰਕ ਹੈ। ਮੈਡੀਕਲ ਆਕਸੀਜਨ ਪੂਰੀ ਤਰ੍ਹਾਂ ਸ਼ੁੱਧ ਹੁੰਦਾ ਹੈ ਤੇ ਇਸ ਨੂੰ ਬਣਾਉਣ ‘ਚ ਕੰਪ੍ਰੈਸ਼ਨ, ਫਿਲਟ੍ਰੇਸ਼ਨ ਤੇ ਪਿਊਰੀਫਿਕੇਸ਼ਨ ਦੇ ਖਾਸ ਪੜਾਵਾਂ ‘ਚੋਂ ਲੰਘਣਾ ਪੈਂਦਾ ਹੈ। ਜਿਨ੍ਹਾਂ ਸਿਲੰਡਰਾਂ ‘ਚ ਲੀਕਵਡ ਆਕਸੀਜਨ ਭਰਿਆ ਤੇ ਭੇਜਿਆ ਜਾਂਦਾ ਹੈ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਫ ਕਰਕੇ ਕੀਟਾਣੂਰਹਿਤ ਕੀਤਾ ਜਾਂਦਾ ਹੈ।
ਕੰਟੇਨਰ ਦਾ ਪਾਣੀ ਸਟੇਰਲਾਈਜਡ ਨਾ ਕਰਨ ‘ਤੇ ਬਲੈਕ ਫੰਗਸ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾਕਟਰ ਪਾਂਡਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਡਾਇਬਟੀਜ਼ ਤੇ ਬਿਨਾਂ ਡਾਇਬਟੀਜ਼ ਵਾਲੇ ਮਰੀਜ਼ਾਂ ਨੂੰ ਜੇਕਰ ਅਜਿਹਾ ਆਕਸੀਜਨ ਮਿਲੇ ਤਾਂ ਸੋਚੋ ਉਸ ਨਾਲ ਕੀ ਹੁੰਦਾ ਹੋਵੇਗਾ। ਇਹੀ ਵਜ੍ਹਾ ਹੈ ਕਿ ਸਾਡੇ ਪਬਲਿਕ ਹੈਲਥ ਸਿਸਟਮ ‘ਤੇ ਬੋਝ ਵਧ ਗਿਆ ਹੈ। ਕੋਵਿਡ-19 ਇਲਾਜ ‘ਚ ਸਟੀਰੌਇਡ ਦਾ ਇਸਤੇਮਾਲ ਸਹੀ ਸਮੇਂ ‘ਤੇ ਹੋਣਾ ਚਾਹੀਦਾ। ਸਟੀਰੌਇਡ ਸਿਰਫ ਕੋਰੋਨਾ ਦੇ ਪ੍ਰਭਾਵ ਨਾਲ ਲੜਨ ‘ਚ ਪ੍ਰਭਾਵੀ ਹੁੰਦੇ ਹਨ। ਇਹ ਸਿੱਧੇ ਤੌਰ ‘ਤੇ ਵਾਇਰਸ ਨਾਲ ਨਹੀਂ ਲੜਦੇ। ਕੋਰੋਨਾ ਦੇ ਸ਼ੁਰੂਆਤੀ ਦਿਨਾਂ ‘ਚ ਹੀ ਮਰੀਜ਼ ਨੂੰ ਇਸ ਨੂੰ ਦੇਣ ‘ਤੇ ਹੀ ਇਹ ਖਤਰਨਾਕ ਤੇ ਹਾਨੀਕਾਰਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਕ੍ਰੈਸ਼ ਹੋਏ MIG-21 ਜਹਾਜ਼ ਦਾ ਬਲੈਕ ਬਾਕਸ ਮਲਬੇ ‘ਚੋਂ ਹੋਇਆ ਬਰਾਮਦ, ਫੌਜ ਅਧਿਕਾਰੀਆਂ ਨੇ ਲਿਆ ਸੁੱਖ ਦਾ ਸਾਹ
ਇਲਾਜ : ਆਕਸੀਜਨ ਦੀ ਕੁਆਲਟੀ ‘ਤੇ ਧਿਆਨ ਦੇ ਕੇ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਡਾਕਟਰ ਪਾਂਡਾ ਮੁਤਾਬਕ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਆਕਸੀਜਨ ਡਲਿਵਰੀ ਤੋਂ ਪਹਿਲਾਂ ਹਿਊਮਿਡੀਫਿਕੇਸ਼ ਦੇ ਲਈ ਵਾਰ-ਵਾਰ ਸਟੇਰਲਾਈਜ਼ ਅਤੇ ਡਿਸਟਿਲਡ ਵਾਟਰ ਦਾ ਹੀ ਇਸਤੇਮਾਲ ਕੀਤਾ ਜਾਵੇ। ਕੰਟੇਨਰ ਦੇ ਸਾਰੇ ਡਿਸਪੋਜੇਬਲ ਹਿੱਸੇ ਨੂੰ ਵਾਰ-ਵਾਰ ਬਦਲਣਾ ਚਾਹੀਦਾ ਹੈ। ਸਟੌਰਾਈਡ ਦਾ ਇਸਤੇਮਾਲ ਬਹੁਤ ਘੱਟ ਕਰਨਾ ਚਾਹੀਦਾ ਹੈ ਤੇ ਠੀਕ ਹੋਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਨੂੰ ਆਪਣਾ ਸ਼ੂਗਰ ਲੈਵਲ ਚੈੱਕ ਕਰਦੇ ਰਹਿਣਾ ਚਾਹੀਦਾ ਹੈ।