ਬਠਿੰਡਾ ਦੇ ਪਿੰਡ ਜੀਦਾ ਕੇਸ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਜਾਂਚ ਕਰਨ NIA ਦੀ ਟੀਮ ਪਿੰਡ ਪਹੁੰਚੀ ਹੈ ਤੇ ਬਲਾਸਟ ਵਾਲੀ ਥਾਂ ‘ਤੇ ਪਹੁੰਚ ਕੇ ਜਾਂਚ ਤੇਜ਼ ਕੀਤੀ ਗਈ ਹੈ।
ਦੱਸ ਦੇਈਏ ਕਿ ਜਦੋਂ ਪਿੰਡ ਜੀਦਾ ਵਿਚ ਧਮਾਕਾ ਹੋਇਆ ਸੀ ਤਾਂ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਸੀ। ਪੂਰਾ ਇਲਾਕੇ ਵਿਚ ਸਹਿਮ ਦਾ ਮਾਹੌਲ ਸੀ ਤੇ ਧਮਾਕੇ ਨਾਲ ਘਰ ਵਿਚ ਮੌਜੂਦ ਪਿਤਾ ਤੇ ਪੁੱਤ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਸੀ। ਪਹਿਲਾਂ ਬਠਿੰਡਾ ਪਲਿਸ ਵੱਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ ਗਈ ਤੇ ਹੁਣ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਫਿਰੋਜ਼ਪੁਰ ‘ਚ ਵੱਡੀ ਡ/ਰੱ/ਗ ਰਿਕਵਰੀ, 250 ਕਰੋੜ ਤੋਂ ਵੱਧ ਦੀ ਹੈ.ਰੋ/ਇਨ ਨਾਲ ਤ/ਸ/ਕਰ ਗ੍ਰਿਫਤਾਰ
ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਧਮਾਕਾ ਕਿਵੇਂ ਹੋਇਆ ਤੇ ਕਿਸ ਚੀਜ਼ ਨਾਲ ਹੋਇਆ, ਇਸ ਨੂੰ ਲੈ ਕੇ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿਛ ਲਈ ਕਈਆਂ ਨੂੰ ਦਾਇਰੇ ਦੇ ਘੇਰੇ ਵਿਚ ਰੱਖਿਆ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਜਾਂਚ ਦੌਰਾਨ ਦੱਸਿਆ ਗਿਆ ਕਿ ਧਮਾਕੇ ਲਈ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਸੀ ਤੇ ਉਸੇ ਕੈਮੀਕਲ ਵਿਚੋਂ ਧਮਾਕਾ ਹੋ ਗਿਆ ਸੀ। ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਆਖਿਰ ਕਿਥੋਂ ਕੈਮੀਕਲ ਆਇਆ ਤੇ ਕਿਵੇਂ ਇਸ ਦੀ ਵਰਤੋਂ ਕੀਤੀ ਜਾਣੀ ਸੀ। ਧਮਾਕੇ ਵਾਲੀ ਥਾਂ ‘ਤੇ ਟੀਮ ਨੇ ਪਹੁੰਚ ਕੇ ਜਾਂਚ ਤੇਜ਼ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























