ਗੁਰਾਇਆ ਵਿਖੇ ਬਹੁਤ ਹੀ ਰੂਹ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਚਾਚੇ ਦੇ ਪੁੱਤ ਨੇ ਆਪਣੇ ਤਾਏ ਦੇ ਪੁੱਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬੱਲ ਨੇ ਦੱਸਿਆ ਐਸਐਚ ਓ ਗੁਰਾਇਆ ਗੁਰਸ਼ਰਨ ਸਿੰਘ ਅਤੇ ਉਨ੍ਹਾਂਦੀ ਟੀਮ ਨੇ ਦੋ ਘੰਟਿਆਂ ਵਿੱਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਸਵਿਫਟ ਕਾਰ ਅਤੇ ਇੱਕ ਹਾਕੀ ਲੋਹਾ ਬਰਾਮਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਤੇਜਵੀਰ ਸਿੰਘ ਜੋ ਗੁਰਾਇਆ ਦੇ ਪੱਤੀ ਮਾਂਗਾ ਕੇ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਉਸ ਦਾ ਭਰਾ ਬਲਜੀਤ ਸਿੰਘ ਉਰਫ ਬੱਬੂ ਜੋ ਦੋਵੇਂ ਫਗਵਾੜਾ ਤੋਂ ਸ਼ਰਾਬ ਪੀ ਕੇ ਵਾਪਸ ਕਾਰ ਵਿੱਚ ਆ ਰਹੇ ਸਨ ਜਿਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਤਕਰਾਰਬਾਜ਼ੀ ਹੋਈ ਤੇ ਤਕਰਾਰਬਾਜੀ ਇਸ ਕਦਰ ਵੱਧ ਗਈ ਕਿ ਤੇਜਵੀਰ ਨੇ ਗੁਰਾਇਆ ਵਿਖੇ ਬਲਜੀਤ ਸਿੰਘ ਉਰਫ ਬੱਬੂ ਦੇ ਸਿਰ ਵਿੱਚ ਹਾਕੀ ਲੋਹੇ ਨਾਲ ਵਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਖੁਦ ਹੀ ਉਸ ਨੂੰ ਹਸਪਤਾਲ ਵਿੱਚ ਲੈ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ CIA ਸਟਾਫ਼ ਦੀ ਕਾਰਵਾਈ, ਨਸ਼ੇ ਦਾ ਧੰਦਾ ਕਰਨ ਵਾਲੀ ਮਹਿਲਾ ਸਣੇ 4 ਨੂੰ ਕੀਤਾ ਗ੍ਰਿਫਤਾਰ
ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਇਸ ਸਾਰੇ ਮਾਮਲੇ ਨੂੰ ਹੱਲ ਕਰਦੇ ਹੋਏ ਤੇਜਵੀਰ ਸਿੰਘ ਉਰਫ ਤੇਜੀ ਪੁੱਤਰ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ
ਵੀਡੀਓ ਲਈ ਕਲਿੱਕ ਕਰੋ -:
