ਜਲੰਧਰ ਦੇ ਭੋਗਪਰ ਦੇ ਪਿੰਡ ਬਹਿਰਾਮ ਸਰਿਸ਼ਤਾ ‘ਚ ਦੋ ਦੋਸਤਾਂ ਦੀਆਂ ਦੇਹਾਂ ਬਰਾਮਦ ਹੋਈਆਂ। ਦੋਵੇਂ ਬਾਈਕ ‘ਤੇ ਲੋਹੜੀ ਦਾ ਤਿਓਹਾਰ ਮਨਾਉਣ ਲਈ ਨਿਕਲੇ ਸਨ। ਪੁਲਿਸ ਇਸ ਨੂੰ ਐਕਸੀਡੈਂਟ ਦੱਸ ਰਹੀ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਦਾ ਕਤਲ ਹੋਇਆ ਜਿਸ ਨੂੰ ਲੈ ਕੇ ਹੁਣ ਮ੍ਰਿਤਕਾਂ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਨੈਸ਼ਨਲ ਹਾਈਵੇ ‘ਤੇ ਦੋਵਾਂ ਬੱਚਿਆਂ ਦੀਆਂ ਦੇਹਾਂ ਰੱਖ ਕੇ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਿਥੇ ਉਨ੍ਹਾਂ ਵੱਲੋਂ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੱਸੇ ਗਏ ਵਿਅਕਤੀਆਂ ‘ਤੇ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਫਿਲਹਾਲ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਗਏ ਹਨ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਤਲ ਦਾ ਕੇਸ ਦਰਜ ਨਾ ਕੀਤਾ ਗਿਆ ਤਾਂ ਹਾਈਵੇ ਜਾਮ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਮ੍ਰਿਤਕਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਤੇ ਗੋਪੇਸ਼ ਉਰਫ ਆਰੀਅਨ ਵਜੋਂ ਹੋਈ ਹੈ। ਦੋਵਾਂ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅਰਸ਼ਪ੍ਰੀਤ ਪਿੰਡ ਭੁੰਡੀਆਂ ਦੇ ਪਿਤਾ ਮੁਖਤਿਆਰ ਸਿੰਘ ਲੀਬੀਆ ਵਿਚ ਹਨ। ਅਰਸ਼ਪ੍ਰੀਤ ਦੀ ਇਕ ਭੈਣ ਤੇ ਭਰਾ ਹੈ। ਦੂਜੇ ਪਾਸੇ ਗੋਪੇਸ਼ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਚਾਚਾ ਜਗਦੀਪ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਨੇ 10ਵੀਂ ਤੱਕ ਪੜ੍ਹਾਈ ਕੀਤੀ ਸੀ। ਵੀਰਵਾਰ ਸ਼ਾਮ ਉਹ ਆਪਣੇ ਦੋਸਤ ਗੋਪੇਸ਼ ਦੇ ਨਾਲ ਲੋਹੜੀ ਦੇ ਫੰਕਸ਼ਨ ਵਿਚ ਗਿਆ ਸੀ। ਰਾਤ 8.30 ਵਜੇ ਤੱਕ ਜਦੋਂ ਉਹ ਨਹੀਂ ਪਰਤੇ ਤਾਂ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਫੋਨ ਕੀਤਾ ਪਰ ਫੋਨ ਬੰਦ ਆ ਰਿਹਾ ਸੀ।
ਇਹ ਵੀ ਪੜ੍ਹੋ : BJP ਦਫਤਰ ਦੇ ਕੋਲ ਦਿਨ-ਦਿਹਾੜੇ ਕ.ਤ.ਲ, ਐਕਟਿਵਾ ‘ਤੇ ਜਾਂਦੇ ਮੁੰਡੇ ਨੂੰ ਉਤਾਰਿਆ ਮੌ/ਤ ਦੇ ਘਾਟ
ਦੂਜੇ ਪਾਸੇ SHO ਰਾਜੇਸ਼ ਅਰੋੜਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਐਕਸੀਡੈਂਟ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਤੇਜ਼ੀ ਨਾਲ ਆਈ ਬਾਈਕ ਅੱਗੇ ਚੱਲ ਰਹੀ ਬੈਲਗੱਡੀ ਨਾਲ ਟਕਰਾ ਗਈ ਸੀ ਜਿਸ ਦੇ ਬਾਅਦ ਬਾਈਕ ਸਵਾਰ ਦੋਵਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























