ਬਠਿੰਡਾ ਦੇ ਝੀਲ ਨੰ. 2 ਦੇ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪਹਿਲਾਂ ਇੱਕ ਬੱਚੀ ਦੀ ਲਾਸ਼ ਤੈਰਦੀ ਮਿਲੀ ਤੇ ਕੁਝ ਹੀ ਦੇਰ ਬਾਅਦ ਇੱਕ ਔਰਤ ਦੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਝੀਲ ਵਿੱਚ ਲਾਸ਼ਾਂ ਨੂੰ ਸੁੱਟ ਦਿੱਤਾ।
ਦੱਸਣਯੋਗ ਹੈ ਕਿ ਅੱਜ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਕੁਝ ਲੋਕਾਂ ਨੇ ਝੀਲ ਨੰ. 2 ‘ਚ ਦੇਖਿਆ ਕਿ ਉਥੇ ਇੱਕ ਕੁਝ ਤੈਰ ਰਿਹਾ ਹੈ। ਜਦੋਂ ਇਸ ਨੂੰ ਐਂਬੂਲੈਂਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤਾਂ ਇਹ ਇੱਕ 3-4 ਸਾਲ ਦੀ ਬੱਚੀ ਦੀ ਲਾਸ਼ ਸੀ। ਕੁਝ ਹੀ ਦੇਰ ਬਾਅਦ ਉਥੇ ਇੱਕ ਔਰਤ ਦੀ ਲਾਸ਼ ਵੀ ਤੈਰਦੀ ਮਿਲੀ।
ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਹ ਦੋਵੇਂ ਆਪਸ ਵਿੱਚ ਮਾਵਾਂ-ਧੀਆਂ ਹੋ ਸਕਦੀਆਂ ਹਨ ਪਰ ਫਿਲਹਾਲ ਅਧਿਕਾਰਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ। ਦੋਹਾਂ ਦੀ ਮੌਤ ਅੱਜ ਹੋਈ ਜਾਂ ਕੱਲ੍ਹ ਤੇ ਕਿਸ ਤਰ੍ਹਾਂ ਹੋਈ, ਇਸ ਗੱਲ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਦੇ Fake ਐਨਕਾਊਂਟਰ ਦਾ ਦੋਸ਼! ਪਰਿਵਾਰ ਪਹੁੰਚਿਆ ਹਾਈਕੋਰਟ