ਕੈਨੇਡਾ ਵਿਚ 2 ਗੁਟਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋਈ ਪੰਜਾਬ ਦੀ 21 ਸਾਲਾ ਹਰਸਿਮਰਤ ਕੌਰ ਰੰਧਾਵਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਗੋਲੀ ਲੱਗਣ ਕਾਰਨ ਮਾਰੀ ਗਈ ਹਰਸਿਮਰਤ ਕੌਰ ਰੰਧਾਵਾ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਧੂੰਦਾ ਪਹੁੰਚੀ। ਇਥੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਪੂਰੇ ਪਿੰਡ ਵਿਚ ਮਾਹੌਲ ਬਹੁਤ ਹੀ ਗਮਗੀਨ ਬਣਿਆ ਹੋਇਆ ਹੈ। ਮਾਂ-ਪਿਓ, ਭੈਣ-ਭਰਾ ਵਿਰਲਾਪ ਕਰਦੇ ਦਿਖਾਈ ਦੇ ਰਹੇ ਹਨ। ਕੈਨੇਡਾ ਦੀ ਧਰਤੀ ਉਨ੍ਹਾਂ ਦੀ ਧੀ ਨੂੰ ਹਮੇਸ਼ਾ ਲਈ ਖਾ ਜਾਵੇਗੀ ਉਨ੍ਹਾਂ ਕਦੇ ਸੋਚਿਆ ਨਹੀਂ ਸੀ। ਭਰਾ ਦਾ ਗੁੱਟ ਸੁੰਨਾ ਹੋ ਚੁੱਕਾ ਹੈ ਕਿਉਂਕਿ ਉਸ ਦੀ ਭੈਣ ਦੁਨੀਆ ਵਿਚ ਨਹੀਂ ਰਹੀ। ਬੇਹੱਦ ਗਮਗੀਨ ਮਾਹੌਲ ਸੀ ਜਦੋਂ ਹਰਸਿਮਰਤ ਦੀ ਦੇਹ ਪਿੰਡ ਪਹੁੰਚਦੀ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ
ਦੱਸ ਦੇਈਏ ਕਿ 17 ਅਪ੍ਰੈਲ ਨੂੰ 21 ਸਾਲਾ ਹਰਸਿਮਰਤ ਕੌਰ ਰੰਧਾਵਾ ਦੀ ਕੈਨੇਡਾ ਦੇ ਓਂਟਾਰੀਓ ਦੇ ਹੈਮਿਲਟਨ ਵਿਚ ਬੱਸ ਦਾ ਇੰਤਜ਼ਾਰ ਕਰਦੇ ਸਮੇਂ 2 ਗੁੱਟਾਂ ਦੀ ਲੜਾਈ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























