ਜਲੰਧਰ ਵਿਚ 3 ਦਿਨ ਤੋਂ ਲਾਪਤਾ 20 ਸਾਲਾ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਦੇਹ ਬਰਾਮਦ ਹੋਈ। ਜਾਣਕਾਰੀ ਮੁਤਾਬਕ ਅੱਜ ਵਾਰਡ ਨੰਬਰ 18 ਕੋਲੋਂ ਲੰਘਣ ਵਾਲੀ ਰੇਲਵੇ ਲਾਈਨ ਕੋਲ ਪ੍ਰਵਾਸੀ ਦੀ ਦਰੱਖਤ ‘ਤੇ ਲਟਕੀ ਲਾਸ਼ ਮਿਲਣ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਰਾਹੁਲ ਵਜੋਂ ਹੋਈ ਹੈ। ਪਰਿਵਾਰਕ ਜਲੰਧਰ ਵਿਚ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦਾ ਸੀ ਜਿਸ ਦੇ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਪਹੁੰਚੇ ਪਰਿਵਾਰ ਨੇ ਲੜਕੀ ‘ਤੇ ਦੋਸ਼ ਲਗਾਏ ਹਨ। ਪਰਿਵਾਰ ਦਾ ਦੋਸ਼ ਹੈ ਇਕ ਲੜਕੀ ਉਨ੍ਹਾਂ ਦੇ ਮੁੰਡੇ ਨੂੰ ਫੋਨ ਕਰਦੀ ਸੀ। ਜਦੋਂ ਇਸ ਬਾਰੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਲੜਕੇ ਨੂੰ ਧਕਮਾਉਣਾ ਸ਼ੁਰੂ ਕਰ ਦਿੱਤਾ ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸੇ ਕਰਕੇ ਪਿਛਲੇ 3 ਦਿਨਾਂ ਤੋਂ ਲੜਕਾ ਲਾਪਤਾ ਸੀ ਤੇ ਅੱਜ ਦੁਪਹਿਰ ਉਸ ਦੀ ਲਾਸ਼ ਰੇਲਵੇ ਲਾਈਨ ਕੋਲ ਦਰਖਤ ਨਾਲ ਲਟਕਦੀ ਹੋਈ ਬਰਾਮਦ ਹੋਈ।
ਮੌਕੇ ‘ਤੇ ਜਾਂਚ ਲਈ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਪਹੁੰਚ ਗਈ ਸੀ ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ। ਮੌਕੇ ‘ਤੇ ਪਰਿਵਾਰ ਨੇ ਕਿਹਾ ਕਿ ਪੁੱਤਰ ਨੂੰ ਜਦੋਂ ਧਮਕੀ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਤਿੰਨ ਦਿਨ ਤੋਂ ਉਨ੍ਹਾਂ ਦਾ ਪੁੱਤਰ ਲਾਪਤਾ ਸੀ। ਅੱਜ ਦੁਪਹਿਰ ਦੇ ਸਮੇਂ ਬੱਚਾ ਦਰੱਖਤ ਨਾਲ ਲਟਕਿਆ ਹੋਇਆ ਮਿਲਿਆ। ਪਰਿਵਾਰ ਨੇ ਮਾਮਲੇ ਵਿਚ ਉਕਤ ਲੜਕੀ ਦੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























