ਲੁਧਿਆਣਾ ਵਿਚ ਅੱਜ ਇਕ NRI ਮਹਿਲਾ ਦੀ ਲਾਸ਼ ਉਸ ਦੇ ਘਰ ਦੇ ਬਾਥਰੂਮ ਵਿਚ ਪਈ ਮਿਲੀ। ਮ੍ਰਿਤਕਾ ਦੇ ਹੱਥ-ਪੈਰ ਤੇ ਮੂੰਹ ਬੰਨ੍ਹਿਆ ਹੋਇਆ ਸੀ। ਸਰੀਰ ‘ਤੇ ਸੱਟ ਦੇ ਨਿਸ਼ਾਨ ਵੀ ਹਨ। ਪੁਲਿਸ ਨੇ ਨੱਕ-ਮੂੰਹ ਦਬਾ ਕੇ ਮਹਿਲਾ ਦੀ ਹੱਤਿਆ ਕਰਨ ਦਾ ਖਦਸ਼ਾ ਜਤਾਇਆ ਹੈ।
ਮ੍ਰਿਤਕਾ ਦੀ ਪਛਾਣ ਜਗਪਾਲ ਕੌਰ ਵਜੋਂ ਹੋਈ ਹੈ। ਮਹਿਲਾ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿੰਦੀ ਸੀ ਤੇ ਅਕਤੂਬਰ 2025 ਵਿਚ ਹੀ ਪੰਜਾਬ ਆਈ ਸੀ। ਉਸ ਨੇ ਅਪ੍ਰੈਲ 2026 ਵਿਚ ਕੈਨੇਡਾ ਪਰਤਣਾ ਸੀ। ਉਸ ਦੇ 2 ਬੱਚੇ ਹਨ, ਜੋ ਕੈਨੇਡਾ ਵਿਚ ਹੀ ਰਹਿੰਦੇ ਹਨ। ਮਹਿਲਾ ਘਰ ਵਿਚ ਇਕੱਲੀ ਸੀ। ਘਰ ਤੋਂ ਜਦੋਂ ਬਦਬੂ ਆਈ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਹੁਣ ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੀ ਨਵੀਂ ਆਬਾਦੀ ਇਲਾਕੇ ਵਿਚ ਜਗਪਾਲ ਕੌਰ ਰਹਿ ਰਹੀ ਸੀ। ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਜਗਪਾਲ ਰਿਟਾਇਰਡ ਟੀਚਰ ਸੀ ਤੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੀ ਸੀ। ਇਥੇ ਜਗਪਾਲ ਕੌਰ ਇਕੱਲੀ ਰਹਿੰਦੀ ਸੀ। ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਜਗਪਾਲ ਦੇ ਘਰ ਤੋਂ ਬਦਬੂ ਆ ਰਹੀ ਹੈ। ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਮਹਿਲਾ ਦੀ ਲਾਸ਼ ਬਾਥਰੂਮ ਵਿਚ ਪਈ ਸੀ।
ਇਹ ਵੀ ਪੜ੍ਹੋ : ਅਬੋਹਰ : ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਿਚਾਲੇ ਹੋਈ ਟੱ.ਕ/ਰ, ਇੱਕ ਦੀ ਮੌ/ਤ, ਦੂਜਾ ਜ਼ਖਮੀ
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਲਈ ਸ਼ੱਕ ਹੈ ਕਿ ਹਮਲਾਵਰਾਂ ਨੇ ਪਹਿਲਾਂ ਮਹਿਲਾ ਨਾਲ ਮਾਰਕੁੱਟ ਕੀਤੀ ਤੇ ਫਿਰ ਉਸ ਦਾ ਕਤਲ ਕੀਤਾ ਹੈ। ਫੋਰੈਂਸਿੰਕ ਟੀਮ ਨੂੰ ਬੁਲਾ ਕੇ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ ਹਨ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਘਰ ਤੋਂ ਕੋਈ ਕੀਮਤੀ ਸਾਮਾਨ ਜਾਂ ਨਕਦੀ ਗਾਇਬ ਤਾਂ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
























