bollywood celebs surrogacy parents:ਕਹਿੰਦੇ ਹਨ ਇੱਕ ਔਰਤ ਉਦੋਂ ਪੂਰੀ ਹੁੰਦੀ ਹੈ ਜਦੋਂ ਉਹ ਮਾਂ ਬਣਦੀ ਹੈ। ਕਈ ਵਾਰ ਸਰੀਰਕ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਕਈ ਔਰਤਾਂ ਦੇ ਲਈ ਮਾਂ ਬਣਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਸਾਇੰਸ ਨੇ ਇਨੀਂ ਦਿਨੀਂ ਕਾਫੀ ਤਰੱਕੀ ਕਰ ਲਈ ਹੈ ਕਿ ਹੁਣ ਮਾਂ ਬਣਨ ਦਾ ਸੁਪਨਾ ਕਿਸੇ ਦਾ ਵੀ ਪੂਰਾ ਹੋ ਸਕਦਾ ਹੈ। ਮਦਰਸ ਡੇਅ ਦੇ ਮੌਕੇ ‘ਤੇ ਗੱਲ ਕਰਾਂਗੇ ਕੁਝ ਅਜਿਹੀਆਂ ਅਦਾਕਾਰਾਂ ਮਾਵਾਂ ਦੀ ਜਿਨ੍ਹਾਂ ਦੇ ਮਾਂ ਬਣਨ ਦੇ ਲਈ ਸਰੋਗੇਸੀ ਦਾ ਸਹਾਰਾ ਲਿਆ।
ਫਿਲਮ ਇੰਡਸਟਰੀ ਦੀ ਫਿੱਟ ਅਦਾਕਾਰਾ ਵਿੱਚ ਸ਼ਾਮਲ ਸ਼ਿਲਪਾ ਸ਼ੈਟੀ ਕੁੰਦਰਾ 15 ਫਰਵਰੀ 2020 ਨੂੰ ਦੁਬਾਰਾ ਮਾਂ ਬਣੀ ਹੈ। ਬੇਟੇ ਤੋਂ ਬਾਅਦ ਹੁਣ ਸ਼ਿਲਪਾ ਦੇ ਘਰ ਇੱਕ ਨੰਨ੍ਹੀ ਪਰੀ ਵੀ ਆ ਚੁੱਕੀ ਹੈ। ਘਰ ਵਿੱਚ ਬੇਟੀ ਦੇ ਆਉਣ ਦੀ ਜਾਣਕਾਰੀ ਖੁਦ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਦਿੱਤੀ ਅਤੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸ਼ਿਲਪਾ ਅਤੇ ਰਾਜ ਕੁੰਦਰਾ ਦੀ ਬੇਟੀ ਦਾ ਜਨਮ ਸਰੋਗੇਸੀ ਦੇ ਜ਼ਰੀਏ ਹੋਇਆ। ਸ਼ਿਲਪਾ ਨੇ ਆਪਣੀ ਬੇਟੀ ਦੇ ਨਾਮ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ।
2011 ਵਿੱਚ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਵੀ ਸਰੋਗੇਸੀ ਦੇ ਜ਼ਰੀਏ ਮਾਂ ਬਣੀ। ਮੁੰਬਈ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬੇਟੇ ਦਾ ਜਨਮ ਇੱਕ ਦਸੰਬਰ ਨੂੰ ਆਈ ਵੀ ਐੱਫ ਤਕਨੀਕ ਦੇ ਜ਼ਰੀਏ ਸਰੋਗੇਟ ਮਦਰ ਦੀ ਕੁੱਖੋ ਹੋਇਆ। ਅਮੀਰ ਅਤੇ ਕਿਰਨ ਨੇ ਆਪਣੇ ਬੇਟੇ ਦਾ ਨਾਮ ਆਜ਼ਾਦ ਰੱਖਿਆ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਪਹਿਲੇ ਤੋਂ ਦੋ ਬੱਚਿਆਂ ਦੇ ਹੋਣ ਦੇ ਬਾਵਜੂਦ ਬਾਲੀਵੁੱਡ ਵਿੱਚ ਸਭ ਤੋਂ ਪਹਿਲਾਂ ਸਰੋਗੇਸੀ ਦਾ ਸਹਾਰਾ ਲਿਆ ਸੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਵਿੱਚ ਸਰੋਗੇਸੀ ਦੇ ਜ਼ਰੀਏ ਮਾਂ ਬਾਪ ਬਣਨ ਦਾ ਨਵਾਂ ਟਰੈਂਡ ਸ਼ੁਰੂ ਕੀਤਾ। ਗੌਰੀ ਖਾਨ ਅਤੇ ਸ਼ਾਹਰੁਖ ਖਾਨ ਦੇ ਸਰੋਗੇਸੀ ਦੇ ਜ਼ਰੀਏ ਪੈਦਾ ਹੋਏ ਇਸ ਤੀਸਰੇ ਬੱਚੇ ਦਾ ਨਾਮ ਅਬਰਾਮ ਹੈ। ਅਬਰਾਮ ਦਾ ਜਨਮ ਜੂਨ 2013 ਨੂੰ ਹੋਇਆ ਸੀ।
ਜਾਣਕਾਰੀ ਮੁਤਾਬਿਕ ਤੁਹਣੂੰ ਦੱਸ ਦੇਈਏ ਕਿ ਅਜਿਹੇ ਬਾਲੀਵੁੱਡ ਵਿੱਚ ਕਈ ਸਿਤਾਰੇ ਹਨ ਜਿਨ੍ਹਾਂ ਨੇ ਸਰੋਗੇਸੀ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਹੈ।