bollywood stars side role:ਹਿੰਦੀ ਸਿਨੇਮਾ ਵਿੱਚ ਬਹੁਤ ਸਾਰੇ ਕਲਾਕਾਰ ਹਨ ਜੋ ਲੰਬੇ ਸਮੇਂ ਤੋਂ ਬਾਕਸ ਆਫਿਸ ‘ਤੇ ਆਪਣਾ ਸਿੱਕਾ ਚਲਾਉਣ ਵਿੱਚ ਕਾਮਯਾਬ ਹੋਏ ਹਨ ਪਰ ਕੁਝ ਸਿਤਾਰੇ ਅਜਿਹੇ ਵੀ ਹਨ ਜੋ ਆਪਣੇ ਕਰੀਅਰ ਵਿੱਚ ਹਿੱਟ ਫਿਲਮ ਦੇਣ ਦੇ ਬਾਵਜੂਦ ਅੱਜ ਗੁੰਮਨਾਮ ਹਨ।ਰਿਮੀ ਸੇਨ ਦਾ ਨਾਮ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੇ ਲਈ ਬਾਲੀਵੁੱਡ ਅਦਾਕਾਰ ਪਾਗਲ ਰਹਿੰਦੇ ਸਨ। ਪਾਗਲ ਅਸਲ ਜਿੰਦਗੀ ਵਿੱਚ ਨਹੀਂ ਬਲਕਿ ਫ਼ਿਲਮਾਂ ਵਿੱਚ। ਕਦੀ ਫ਼ਿਲਮਾਂ ਵਿੱਚ ਹਿੱਟ ਹੋਈ ਰਿੰਮੀ ਅੱਜ ਇੰਡਸਟਰੀ ਤੋਂ ਦੂਰ ਹੈ। ਰਿਮੀ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਰਿਮੀ ਨੇ ਆਪ ਐਕਟਿੰਗ ਤੋਂ ਤੌਬਾ ਕਰ ਲਈ ਹੈ।
ਫੂਲ ਔਰ ਕਾਂਟੇ ਵਿੱਚ ਵੀਰੂ ਦੇਵਗਨ ਨੇ ਬੇਟੇ ਅਜੇ ਦੇਵਗਨ ਨਾਲ ਹਿੰਦੀ ਸਿਨੇਮਾ ਵਿੱਚ ਡੈਬਿਊ ਕੀਤਾ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਮਧੂ ਨਜ਼ਰ ਆਈ ਸੀ। ਮਧੂ ਹੇਮਾ ਮਾਲਿਨੀ ਦੀ ਭਤੀਜੀ ਅਤੇ ਜੂਹੀ ਚਾਵਲਾ ਦੀ ਭਾਬੀ ਹੈ। ਮਧੂ ਨੇ ਬਾਲੀਵੁੱਡ ਤੋਂ ਇਲਾਵਾ ਮਲਿਆਲਮ, ਤਾਮਿਲ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਮਧੂ ਨੂੰ ਪਹਿਚਾਣ ਫੂਲ ਔਰ ਕਾਂਟੇ ਤੋਂ ਮਿਲੀ ਸੀ।
ਡਿਨੋ ਮੋਰਿਆ ਨੇ 1999 ਵਿੱਚ ਆਈ ਫ਼ਿਲਮ ਪਿਆਰ ਮੇਂ ਕਭੀ ਕਭੀ ਤੋਂ ਆਪਣਾ ਫ਼ਿਲਮਾਂ ਦਾ ਸਫ਼ਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਸਾਲ 2002 ਵਿੱਚ ਸੁਪਰਹਿੱਟ ਫਿਲਮ ਰਾਜ ਵਿੱਚ ਨਜ਼ਰ ਆਏ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਸਕੇ। ਫਿਰ ਉਹ ਕਈ ਫ਼ਿਲਮਾਂ ਵਿੱਚ ਸਪੋਰਟਿੰਗ ਰੋਲ ‘ਚ ਨਜ਼ਰ ਆਏ।
ਤੁਸ਼ਾਰ ਕਪੂਰ ਨੇ ਫਿਲਮ ਮੁਝੇ ਕੁਛ ਕਹਿਨਾ ਹੈ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਨੂੰ ਬਾਕਸ ਆਫਿਸ ‘ਤੇ ਵਧੀਆ ਰਿਸਪਾਂਸ ਮਿਲਿਆ ਸੀ ਪਰ ਤੁਸ਼ਾਰ ਕਰਦੀ ਆਪਣੇ ਪਿਤਾ ਜਤਿੰਦਰ ਦੀ ਤਰ੍ਹਾਂ ਸਟਾਰਡਮ ਹਾਸਲ ਨਹੀਂ ਕਰ ਪਾਏ। ਤੁਸ਼ਾਰ ਨੂੰ ਬਹੁਤ ਘੱਟ ਫ਼ਿਲਮਾਂ ਵਿੱਚ ਬਤੌਰ ਮੁੱਖ ਅਦਾਕਾਰ ਦੇਖਿਆ ਗਿਆ। ਲਗਾਤਾਰ ਫਲਾਪ ਫਿਲਮਾਂ ਦੇ ਚੱਲਦੇ ਹੁਣ ਤੁਸ਼ਾਰ ਕਪੂਰ ਫ਼ਿਲਮਾਂ ਵਿੱਚ ਸਾਈਡ ਲੋਡ ਕਰਦੇ ਦਿਖਾਈ ਦਿੰਦੇ ਹਨ।