ਕਸਬਾ ਭਿੱਖੀਵਿੰਡ ਵਿਚ ਅੱਜ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਲੜਕੇ ਨੂੰ ਉਸਦੇ ਕੁਝ ਜਾਣਨ ਵਾਲੇ ਵਿਅਕਤੀਆਂ ਨੇ ਫਾਇਰ ਕਰਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿਚ ਗੰਭੀਰ ਸੱਟਾਂ ਮਾਰ ਕੇ ਗੱਡੀ ਤੋਂ ਸੁੱਟ ਗਏ।
ਜ਼ਖ਼ਮੀ ਹਾਲਤ ਵਿਚ ਪੁਲਸ ਥਾਣਾ ਭਿੱਖੀਵਿੰਡ ਵਿੱਚ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਉਸ ਦੇ ਹੀ ਕੁਝ ਚਾਰ ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਅੱਜ ਚਲਦੇ ਕ੍ਰਿਕਟ ਮੈਚ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਉਸ ਦੌਰਾਨ ਹੋਰ ਪੱਚੀ-ਤੀਹ ਵਿਅਕਤੀ ਮੈਚ ਦੇਖ ਰਹੇ ਸਨ। ਉਸ ਨੂੰ ਉਕਤ ਨੇ ਗੱਡੀ ਵਿਚ ਬੈਠਣ ਲਈ ਕਿਹਾ। ਇਨਕਾਰ ਕਰਨ ’ਤੇ ਗੱਡੀ ਵਿੱਚੋਂ ਉਤਰੇ ਇਕ ਲੜਕੇ ਨੇ ਦੋ ਫਾਇਰ ਕੀਤੇ, ਜਿਸ ਨਾਲ ਬਾਕੀ ਲੋਕ ਡਰ ਗਏ ਅਤੇ ਪਿੱਛੇ ਹਟ ਗਏ।
ਉਸ ਤੋਂ ਬਾਅਦ ਇੱਕ ਹੋਰ ਲੜਕਾ ਗੱਡੀ ਵਿਚੋਂ ਉਤਰਿਆ ਅਤੇ ਦੋ ਫਾਇਰ ਹੋਰ ਕੀਤੇ ਅਤੇ ਜ਼ਬਰਦਸਤੀ ਵਰੁਣ ਨੂੰ ਗੱਡੀ ਵਿਚ ਸੁੱਟ ਲਿਆ। ਫਿਰ ਉਸ ਨੇ ਪਿਸਤੌਲ ਦੇ ਬੱਟ ਅਤੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਉਸ ਨੂੰ ਫੱਟੜ ਕਰ ਦਿੱਤਾ। ਕੁੱਟਮਾਰ ਕਰਕੇ ਪਾਮ ਗਾਰਡਨ ਪੱਟੀ ਰੋਡ ਨੇੜੇ ਸੁੱਟ ਗਏ।
ਇਹ ਵੀ ਪੜ੍ਹੋ : ਇਸ਼ਕ ‘ਚ ਅੰਨ੍ਹੀ ਦੋ ਬੱਚਿਆਂ ਦੀ ਮਾਂ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਵਰੁਣ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਣਕਾਰ ਸਨ ਅਤੇ ਪਿਛਲੇ ਦਿਨੀਂ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਨ੍ਹਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ। ਇਨ੍ਹਾਂ ਦੀ ਗਲਤੀ ਹੋਣ ਕਰਕੇ ਵਰੁਣ ਨੂੰ ਝਗੜੇ ਵਿੱਚ ਉਨ੍ਹਾਂ ਦਾ ਸਾਥ ਨਹਂ ਦਿੱਤਾ, ਜਿਸ ਕਰਕੇ ਉਹ ਉਸ ਨੂੰ ਧਮਕਾ ਲੱਗ ਗਏ ਸਨ।
ਇਸੇ ਰੰਜਿਸ਼ ਕਰਕੇ ਉਨ੍ਹਾਂ ਲੜਕੇ ਨੂੰ ਅਗਵਾ ਕਰਕੇ ਕਰਕੇ ਕੁੱਟਮਾਰ ਕੀਤੀ। ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਕਿਹਾ ਕਿ ਵਰੁਣ ਕੁਮਾਰ ਵੱਲੋਂ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੜਤਾਲ ਕਰਕੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।