ਦੋਰਾਹਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਮਾਪਿਆਂ ਦੇ ਕਲੇਸ਼ ਤੋਂ ਪ੍ਰੇਸ਼ਾਨ 16 ਸਾਲਾ ਮੁੰਡੇ ਵੱਲੋਂ ਖੌਫਨਾਕ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਕ ਮਾਤਾ-ਪਿਤਾ ਵਿਚ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੀ ਪਛਾਣ ਚਾਂਦ ਕੁਮਾਰ ਵਜੋਂ ਹੋਈ ਹੈ। ਚਾਂਦ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਸ ਨੇ 12 ਵਜੇ ਆਪਣੇ ਪੁੱਤ ਨੂੰ ਗੇਮ ਖੇਡਦੇ ਹੋਏ ਦੇਖਿਆ ਤੇ ਜਦੋਂ ਸਵੇਰੇ 6 ਵਜੇ ਉਹ ਉਸ ਦੇ ਕਮਰੇ ਵਿਚ ਆਇਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ ਤੇ ਫਾਹਾ ਲੈ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪਰਿਵਾਰ ਮੂਲ ਤੌਰ ਤੋਂ ਬਿਹਾਰ ਦਾ ਹੈ ਪਰ ਇਥੇ ਦੋਰਾਹਾ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਨੇ ਅਸਤੀਫ਼ਾ ਨਾਮਨਜ਼ੂਰ ਕਰਨ ਦਾ ਫੈਸਲਾ ਕੀਤਾ ਸਵੀਕਾਰ, ਦਿੱਤਾ ਵੱਡਾ ਬਿਆਨ
ਮ੍ਰਿਤਕ ਦਾ ਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਚਾਂਦ ਕੁਮਾਰ ਨੇ 8ਵੀਂ ਕਲਾਸ ਪਾਸ ਕੀਤੀ ਤੇ ਪੜ੍ਹਾਈ ਛੱਡ ਦਿੱਤੀ ਸੀ। ਮ੍ਰਿਤਕ ਦੇਹ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























