ਖੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁੰਡਾ ਸ਼ਾਮ ਨੂੰ ਘਰ ਤੋਂ ਹਸਪਤਾਲ ਵਿਚ ਦੁੱਧ ਫੜਾਉਣ ਲਈ ਗਿਆ ਪਰ ਪੂਰੀ ਰਾਤ ਉਹ ਵਾਪਸ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਦਈ ਤੇ ਤੜਕੇ ਨੌਜਵਾਨ ਦਾ ਹਾਲ ਦੇਖ ਕੇ ਸਾਰਿਆਂ ਦੇ ਹੋਸ਼ ਉਡ ਜਾਂਦੇ ਹਨ।
ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਉਮਰ 34 ਸਾਲ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 4 ਸਾਲ ਦਾ ਮੁੰਡਾ ਛੱਡ ਗਿਆ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦਿਨੀਂ ਸ਼ਾਮ ਲਗਭਗ 5 ਕੁ ਵਜੇ ਪਰਵਿੰਦਰ ਘਰ ਤੋਂ ਹਸਪਤਾਲ ਦੁੱਧ ਫੜਾਉਣ ਲਈ ਗਿਆ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ। ਰਾਤ 12 ਕੁ ਵਜੇ ਉਸ ਦੇ ਮ੍ਰਿਤਕ ਦੇ ਇਕ ਸਾਥੀ ਨੇ ਪਰਿਵਾਰ ਨੂੰ ਮੁੰਡੇ ਦੀ ਘੜੀ ਫਰਾਈ ਤੇ ਕਿਹਾ ਕਿ ਬਹੁਤ ਹੀ ਮਾੜਾ ਹੋਇਆ ਹੈ।ਇਹ ਕਹਿ ਕੇ ਉਹ ਉਥੋਂ ਚਲਾ ਗਿਆ। ਪਰ ਤੜਗੇ ਪਰਵਿੰਦਰ ਦੀ ਲਾਸ਼ ਰੇਲਵੇ ਟਰੈਕ ਦੇ ਨੇੜੇ ਪਏ ਖੰਡਰ ਆਫਿਸ ਤੋਂ ਬਰਾਮਦ ਹੋਈ। ਉਸ ਦੀ ਬਾਈਕ ਖੰਡਰ ਪਏ ਆਫਿਸ ਦੇ ਬਾਹਰ ਪਈ ਸੀ ਤੇ ਉਸ ਦੀ ਲਾਸ਼ ਆਫਿਸ ਦੇ ਅੰਦਰੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ‘ਆਪ’ MLA ਨੂੰ ਪਾਰਟੀ ਛੱਡਣ ਲਈ ਆਈ ਕਰੋੜਾਂ ਦੀ ਆਫਰ, ਪੁਲਿਸ ਨੇ ਅਣਪਛਾਤਿਆਂ ਖਿਲਾਫ ਦਰਜ ਕੀਤੀ FIR
ਪਰਿਵਾਰ ਵੱਲੋਂ ਉਸ ਦੇ ਦੋਸਤਾਂ ਉਤੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਪੁੱਛਗਿਛ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਵੀ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਉਨ੍ਹਾਂ ਦਾ ਮੁੰਡਾ ਪਹਿਲਾਂ ਨਸ਼ਾ ਕਰਦੇ ਸੀ ਪਰ ਹੁਣ ਉਹ ਸੁਧਰ ਚੁੱਕਾ ਸੀ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: