ਫਲੋਰਿਡਾ ਦੇ ਸ਼ਾਰਲੋਟ ਕਾਉਂਟੀ ਵਿੱਚ ਕਥਿਤ ਤੌਰ ‘ਤੇ ਟੂਟੀ ਦੇ ਪਾਣੀ ਨਾਲ ਆਪਣੀ ਨੱਕ ਧੌਣ ਤੋਂ ਬਾਅਦ ਇੱਕ ਬੰਦੇ ਦੀ ਮੌਤ ਦੀ ਘਟਨਾ ਨੇ ਕਈ ਲੋਕਾਂ ਨੂੰ ਡਰਾ ਦਿੱਤਾ ਹੈ। ਟੂਟੀ ਦੇ ਪਾਣੀ ਨਾਲ ਹੋਈ ਮੌਤ ਦੀ ਪੁਸ਼ਟੀ ਫਲੋਰਿਡਾ ਦੇ ਸਿਹਤ ਵਿਭਾਗ ਵੱਲੋਂ ਹੋਣ ਤੋਂ ਬਾਅਦ ਦਿਮਾਗ ਖਾਣ ਵਾਲੇ ਅਮੀਬਾ ਨੇਗਲੇਰੀਆ ਫਾਉਲੇਰੀ ਦਾ ਡਰ ਇੱਕ ਵਾਰ ਫਿਰ ਲੋਕਾਂ ਦੇ ਮਨ ਵਿੱਚ ਬੈਠ ਗਿਆ ਹੈ। ਰਿਪੋਰਟ ਮੁਤਾਬਕ ਵੀਰਵਾਰ ਨੂੰ ਵਿਭਾਗ ਨੇ ਪੁਸ਼ਟੀ ਕਿਤਿ ਕਿ ਇਨਫੈਕਟਿਡ ਬੰਦੇ ਦੀ ਮੌਤ ਹੋ ਗਈ ਹੈ ਅਤੇ ਅਧਿਕਾਰੀ ਮਾਮਲੇ ਦੀ ਜਾੰਚ ਕਰ ਰਹੇ ਹਨ।
ਵਿਭਾਗ ਦੀ ਨਿਊਜ਼ ਮੈਮੋਰੰਡਮ ਮੁਤਾਬਕ ਨੇਗਲੇਰੀਆ ਫਾਉਲੇਰੀ ਤੋਂ ਇਨਫੈਕਸ਼ਨ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਅਮੀਬਾ ਤੋਂ ਦੂਸ਼ਿਤ ਪਾਣੀ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਅਮੀਬਾ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਦਿਮਾਗ ਵੱਲ ਜਾਂਦਾ ਹੈ। ਇਹ ਜੀਵ ਦਿਮਾਗ ਦੇ ਟਿਸ਼ੂ ਨੂੰ ਖਤਮ ਕਰ ਦਿੰਦਾ ਹੈ ਜੋ ਮੁੱਢਲੀ ਅਮੀਬਿਕ ਮੇਨਿੰਗੋਏਨਸੇਫਲਾਈਟਿਸ ਨਾਂ ਦੇ ਹਾਨੀਕਾਰਕ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਇਨਫੈਕਸ਼ਨ ਜ਼ਿਆਦਾ ਮਾਮਲਿਆਂ ਵਿੱਚ ਖ਼ਤਰਨਾਕ ਹੁੰਦਾ ਹੈ।
ਇਹ ਵੀ ਪੜ੍ਹੋ : ਸੰਗਰੂਰ : ਪੰਚਾਇਤ ਦਾ ਫ਼ਰਮਾਨ- ‘ਗੁੰਡਾਗਰਦੀ ਜਾਂ ਨਸ਼ਾ ਵੇਚਣ ਵਾਲਿਆਂ ਦਾ ਮੂੰਹ ਕਾਲਾ ਕਰਕੇ ਘੁਮਾਇਆ ਜਾਏਗਾ’
ਸ਼ਾਰਲੋਟ ਕਾਉਂਟੀ ਵਿੱਚ ਫਲੋਰਿਡਾ ਸਿਹਤ ਵਿਭਾਗ ਨੇ ਨਿਵਾਸੀਆਂ ਨੂੰ ਕੁਰਲੀ ਕਰਦੇ ਸਮੇਂ ਸਿਰਫ ਡਿਸਟਿਲ ਵਾਟਰ ਦੀ ਵਰਤੋਂ ਕਰਨ ਦੀ ਚਿਤਾਵਨੀ ਦਿੱਤੀ। ਟੂਟੀ ਦੇ ਪਾਣੀ ਨੂੰ ਘੱਟੋ-ਘੱਟ ਇੱਕ ਮਿੰਟ ਲਈ ਉਬਾਲਿਆ ਜਾਣਾ ਚਾਹੀਦਾ ਹੈ ਅਤੇ ਨਕ ਧੋਣ ਲਈ ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਠੰਡਾ ਕੀਤਾ ਜਾਣਾ ਚਾਹੀਦਾ ਹੈ। ਯੂ.ਐੱਸ. ਫੂਡ ਐਂਡ ਡਰੱਗ ਵੈੱਬਸਾਈਟ ਮੁਤਾਬਕ ਟੂਟੀ ਦਾ ਪਾਣੀ ਜਿਸ ਨੂੰ ਡਿਸਟਿਲ ਨਹੀਂ ਕੀਤਾ ਗਿਆ ਹੈ, ਉਹ ਨੱਕ ਦੀ ਕੁਰਲੀ ਵਜੋਂ ਵਰਤੋਂ ਲਈ ਸੁਰੱਖਿਅਤ ਨਹੀਂ ਹੈ। ਅਜਿਹੇ ਪਾਣੀ ਵਿੱਚ ਸੂਖਮਜੀਵਾਂ ਦਾ ਹੇਠਲਾ ਪੱਧਰ ਹੋ ਸਕਦਾ ਹੈ ਜਿਵੇਂਕਿ ਬੈਕਟੀਰੀਆ, ਪ੍ਰੋਟੋਜੋਆ ਤੇ ਅਮੀਬਾ।
ਇਸ ਅਮੀਬਾ ਨੂੰ ਸਾਇੰਸ ਦੀ ਭਾਸ਼ਾ ਵਿੱਚ ਨਿਗਲੇਰੀਆ ਫਾਉਲੇਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਪੂਰੇ ਸੰਯੁਕਤ ਰਾਜ ਵਿੱਚ ਮਿੱਟੀ ਤੇ ਗਰਮ ਤਾਜ਼ੇ ਪਾਣੀ, ਜਿਵੇਂ ਝੀਲਾਂ, ਨਦੀਆਂ ਤੇ ਗਰਮ ਝਰਨਿਆਂ ਵਿੱਚ ਪਾਇਆ ਜਾ ਸਕਦਾ ਹੈ। ਆਮ ਤੌਰ ‘ਤੇ ਇਸ ਨੂੰ ‘ਦਿਮਾਗ ਖਾਣ ਵਾਲਾ ਅਮੀਬਾ’ ਕਿਹਾ ਜਾਂਦਾ ਹੈ, ਜਿਸ ਨਾਲ ਦਿਮਾਗ ਦੀ ਇਨਫੈਕਸ਼ਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਆਮ ਤੌਰ ‘ਤੇ ਉਦੋਂ ਹੁੰਦਾ ਹੈ ਜਦੋਂ ਅਮੀਬਾ ਯੁਕਤ ਪਾਣੀ ਨੱਕ ਰਾਹੀਂ ਉੱਪਰ ਜਾਂਦਾ ਹੈ, ਜਿਵੇਂਕਿ ਤੈਰਦੇ ਹੋਏ। ਯੂ.ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ, ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਾਲ ਲਗਭਗ ਤਿੰਨ ਲੋਕ ਇਨਫੈਕਟਿਡ ਹੁੰਦੇ ਹਨ, ਅਤੇ ਇਹ ਇਨਫੈਕਸ਼ ਆਮ ਤੌਰ ‘ਤੇ ਖ਼ਤਰਨਾਕ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: