:ਹੱਥਾਂ ਵਿਚ ਮਹਿੰਦੀ ਲੱਗੀ ਹੋਈ ਸੀ ਤੇ ਬਾਹਾਂ ਵਿਚ ਚੂੜਾ ਪਾਇਆ ਹੋਇਆ ਸੀ। ਸਾਰੇ ਬਾਰਾਤ ਦੀ ਉੁਡੀਕ ਕਰ ਰਹੇ ਸਨ ਕਿ ਕਦੋਂ ਮੁੰਡਾ ਆਵੇਗਾ ਤੇ ਲਾੜੀ ਨੂੰ ਵਿਆਹ ਕੇ ਲੈ ਜਾਵੇਗਾ ਪਰ ਸਾਰੀਆਂ ਤਿਆਰੀਆਂ ਜਿਉਂ ਦੀਆਂ ਤਿਉਂ ਹੀ ਧਰੀਆਂ ਰਹੀਆਂ।
ਇਹ ਵੀ ਪੜ੍ਹੋ : ਠੰਡ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਕੂਲ
ਲਾੜੀ ਤੇ ਉਸ ਦੇ ਪਰਿਵਾਰ ਦੇ ਸਾਰੇ ਚਾਅ ਅਧੂਰੇ ਰਹਿ ਗਏ ਜਦੋਂ ਪਤਾ ਲੱਗਾ ਕਿ ਬਾਰਾਤ ਨਹੀਂ ਆਏਗੀ। ਇਸ ਸਬੰਧੀ ਜਦੋਂ ਮੁੰਡੇ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਾਰਾਤ ਤਾਂ ਆਉਣੀ ਹੀ ਨਹੀਂ ਹੈ। ਇਸ ਦਾ ਕਾਰਨ ਉਨ੍ਹਾਂ ਦੱਸਿਆ ਕਿ ਦਾਜ ਘੱਟ ਦਿੱਤਾ ਜਾ ਰਿਹਾ ਸੀ। ਮੁੰਡੇ ਵਾਲਿਆਂ ਨੇ ਕਿਹਾ ਕਿ ਦਾਜ ਉਨ੍ਹਾਂ ਦੀ ਪਸੰਦ ਦਾ ਨਹੀਂ ਸੀ। ਹੁਣ ਪਰਿਵਾਰਕ ਮੈਂਬਰ ਮਾਮਲੇ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਲਾੜੇ ਦੇ ਪਰਿਵਾਰ ਨੇ ਵਿਆਹ ਵਾਲੇ ਦਿਨ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕੁੜੀ ਵਾਲਿਆਂ ਦੀ ਮੰਗ ਹੈ ਕਿ ਵਿਆਹ ਦੀਆਂ ਤਿਆਰੀਆਂ ਵਿਚ ਜੋ ਵੀ ਖਰਚਾ ਹੋਇਆ ਹੈ ਉਹ ਮੁੰਡੇ ਵਾਲਿਆਂ ਵੱਲੋਂ ਵਾਪਸ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹੋਰਨਾਂ ਨੂੰ ਵੀ ਸਬਕ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -:
























