ਬ੍ਰਿਟਿਸ਼ ਪੀਐੱਮ ਕੀਰ ਸਟਾਰਮਰ ਯੂਕਰੇਨ ਨੂੰ 14 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣਗੇ ਜਿਸ ਨਾਲ ਯੂਕਰੇਨ 5000 ਏਅਰ ਡਿਫੈਂਸ ਮਿਜ਼ਾਈਲ ਖਰੀਦੇਗਾ। ਸਟਾਰਮਰ ਨੇ ਕਿਹਾ ਕਿ ਇਹ ਮਿਜ਼ਾਈਲਾਂ ਬਰਤਾਨੀਆ ਦੇ ਬੇਲਫਾਸਟ ‘ਚ ਬਣਾਈਆਂ ਜਾਣਗੀਆਂ, ਜਿਸ ਨਾਲ ਸਾਡੇ ਰੱਖਿਆ ਖੇਤਰ ‘ਚ ਨੌਕਰੀਆਂ ਵਧਣਗੀਆਂ। ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਜ਼ੇਲੇਂਸਕੀ ਨੂੰ 24 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦੇਣ ਦੀ ਗੱਲ ਕਹੀ ਸੀ। ਸਟਾਰਮਰ ਨੇ ਇਹ ਵੀ ਕਿਹਾ ਕਿ ਅਮਰੀਕਾ ਕਈ ਦਹਾਕਿਆਂ ਤੋਂ ਸਾਡਾ ਭਰੋਸੇਮੰਦ ਸਾਥੀ ਰਿਹਾ ਹੈ ਤੇ ਅੱਗੇ ਵੀ ਬਣਿਆ ਰਹੇਗਾ।
ਬ੍ਰਿਟਿਸ਼ ਪੀਐੱਮ ਨੇ ਇਹ ਗੱਲਾਂ ਯੂਕਰੇਨ ਜੰਗ ਦੇ ਮੁੱਦੇ ‘ਤੇ ਯੂਰਪੀ ਦੇਸ਼ਾਂ ਦੀ ਡਿਫੈਂਸ ਸਮਿਟ ਦੇ ਬਾਅਦ ਕਹੀਆਂ। ਇਸ ਬੈਠਕ ਵਿਚ 15 ਦੇਸ਼ਾਂ ਦੇ ਰਾਸ਼ਟਰ ਮੁਖੀ, ਤੁਰਕੀ ਦੇ ਵਿਦੇਸ਼ ਮੰਤਰੀ, NATO ਦੇ ਜਨਰਲ ਸਕੱਤਰ, ਯੂਰਪੀ ਸੰਘ ਤੇ ਯੂਰਪੀ ਕੌਂਸਲ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ। ਸਟਾਰਮਰ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲ ਬ੍ਰਿਟਿਸ਼ ਲੋਕਾਂ ਨੂੰ ਸੁਰੱਖਿਆ ਦੇਣਾ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਕਾ ਹੈ, ਖਾਸ ਕਰਕੇ ਇਸ ਮੁਸ਼ਕਿਲ ਸਮੇਂ ਵਿਚ। ਸਾਡੀ ਕੋਸ਼ਿਸ਼ ਯੂਕਰੇਨ ਨੂੰ ਮਜ਼ਬੂਤ ਸਥਿਤੀ ਵਿਚ ਲਿਆਉਣਾ ਹੈ। ਅਸੀਂ ਯੂਕਰੇਨ ਲਈ ਆਪਣਾ ਸਮਰਥਨ ਦੁੱਗਣਾ ਕਰ ਰਹੇ ਹਾਂ। ਸਮਿਟ ਵਿਚ ਸ਼ਾਮਲ ਨੇਤਾਵਾਂ ਨੇ ਯੂਕਰੇਨ ਲਈ ਫੌਜੀ ਸਹਾਇਤਾ ਜਾਰੀ ਰੱਖਣ ਤੇ ਰੂਸ ‘ਤੇ ਆਰਥਿਕ ਦਬਾਅ ਵਧਾਉਣ ‘ਤੇ ਸਹਿਮਤੀ ਜ਼ਾਹਿਰ ਕੀਤੀ। ਕਿਸੇ ਵੀ ਸ਼ਾਂਤੀ ਵਾਰਤਾ ਵਿਚ ਯੂਕਰੇਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸਟਾਰਮਰ ਦਾ ਕਹਿਣਾ ਹੈ ਕਿ ਸਮਝੌਤੇ ਵਿਚ ਰੂਸ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ ਪਰ ਰੂਸ ਨੇ ਇਸ ਤੋਂ ਪਹਿਲਾਂ ਕਈ ਵਾਰ ਸਮਝੌਤਿਆਂ ਦਾ ਉਲੰਘਣ ਕੀਤਾ ਹੈ, ਅਜਿਹੇ ਵਿਚ ਸਾਨੂੰ ਤੈਅ ਕਰਨਾ ਹੋਵੇਗਾ ਕਿ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਗਾਰੰਟੀ ‘ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਅੱਗੇ ਦੇ ਸੰਘਰਸ਼ ਤੋਂ ਬਚਣ ਲਈ ਗਾਰੰਟੀ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵਪਾਰੀਆਂ ਲਈ ਕੀਤਾ ਜਾ ਸਕਦਾ ਰਾਹਤ ਦਾ ਐਲਾਨ
ਇਸ ਬੈਠਕ ਤੋਂ ਪਹਿਲਾਂ ਸਟਾਰਮਰ ਨੇ ਕਿਹਾ ਸੀ ਕਿ ਬ੍ਰਿਟੇਨ, ਫਰਾਂਸ ਤੇ ਯੂਕਰੇਨ ਮਿਲ ਕੇ ਰੂਸ-ਯੂਕਰੇਨ ਜੰਗ ਨੂੰ ਰੋਕਣ ਦੇ ਪਲਾਨ ‘ਤੇ ਕੰਮ ਕਰਨ ਲਈ ਰਾਜ਼ੀ ਹੋਏ ਹਨ। ਇਹ ਪਲਾਨ ਅਮਰੀਕਾ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਲਾਨ ਉਦੋਂ ਕੰਮ ਕਰੇਗਾ ਜਦੋਂ ਅਮਰੀਕਾ ਆਪਣੀ ਸੁਰੱਖਿਆ ਗਾਰੰਟੀ ‘ਤੇ ਟਿਕਿਆ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
