ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਗ੍ਰਿਫਤਾਰੀ ਪਿੰਡ ਠਾਕੁਰਪੁਰ ਕੋਲ ਸਰਹੱਦ ‘ਤੇ ਹੋਈ। ਮੁਲਜ਼ਮ ਤੋਂ ਉਸ ਦਾ ਸ਼ਨਾਖਤੀ ਕਾਰਡ ਮਿਲਿਆ ਹੈ ਜਿਸ ‘ਤੇ ਉਸ ਦੀ ਪਛਾਣ ਹੁਸੈਨ ਲਿਖੀ ਹੈ ਤੇ ਉਹ ਗੁੱਜਰਾਂਵਾਲਾ ਦਾ ਰਹਿਣ ਵਾਲਾ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋਇਆ ਤੇ ਉਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ ਹੈ। ਬੀਐੱਸਐੱਫ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਣਕਾਰੀ ਦਿੱਤੀ ਕਿ BSF ਜਵਾਨਾਂ ਨੇ ਗੁਰਦਾਸਪੁਰ ਦੇ ਠਾਕੁਰਪੁਰ ਪਿੰਡ ਕੋਲ ਕੌਮਾਂਤਰੀ ਸਰਹੱਦ ਪਾਰ ਕਰਨ ਦੇ ਬਾਅਦ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ।
BSF ਨੇ ਗ੍ਰਿਫਤਾਰ ਵਿਅਕਤੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਅੱਗੇ ਦੀ ਜਾਂਚ ਕਰ
ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਸਾਜਿਸ਼ ਜਾਂ ਸੁਰੱਖਿਆ ਚੂਕ ਦੀ ਸ਼ੰਕਾ ਤੋਂ ਇਨਕਾਰ ਨਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪੰਜਾਬੀ ਗੀਤਕਾਰ ਸੇਵਕ ਬਰਾੜ ਦੀ ਸੜਕ ਹਾ.ਦ.ਸੇ ‘ਚ ਮੌ.ਤ
ਸਰਹੱਦ ‘ਤੇ ਵਾਰ-ਵਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹਨ। ਭਾਵੇਂ ਹੀ ਕਈ ਮਾਮਲਿਆਂ ਵਿਚ ਇਹ ‘ਅਨਜਾਣੇ ‘ਚ ਘੁਸਪੈਠ’ ਦੱਸੀ ਜਾਂਦੀ ਹੈ ਪਰ ਵਾਰ-ਵਾਰ ਅਜਿਹੀਆਂ ਘਟਨਾਵਾਂ ਦਾ ਹੋਣਾ ਸਰਹੱਦ ਦੀ ਨਿਗਰਾਨੀ ਤੇ ਖੁਫੀਆ ਵਿਵਸਥਾ ਨੂੰ ਵਧਾਉਣ ਦੀ ਮੰਗ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























