ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਕੋਲ ਬੀਐੱਸਐੱਫ ਨੇ ਇਕ ਡ੍ਰੋਨ ਬਰਾਮਦ ਕੀਤਾ ਹੈ। ਇਸ ਡ੍ਰੋਨ ਨੂੰ ਬੀਐੱਸਐੱਫ ਨੇ ਸਰਹੱਦੀ ਪਿੰਡ ਚੱਕ ਭਾਂਗੇਵਾਲਾ ਕੋਲੋਂ ਬਰਾਮਦ ਕੀਤਾ ਹੈ। ਡ੍ਰੋਨ ਬਾਰੇ ਬੀਐੱਸਐੱਫ ਨੂੰ 14 ਅਕਤੂਬਰ ਦੀ ਦੇਰ ਸ਼ਾਮ ਸੂਚਨਾ ਮਿਲੀ।
BSF ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਸਰਚ ਆਪ੍ਰੇਸ਼ਨ ਦੌਰਾਨ ਝੋਨੇ ਦੇ ਖੇਤਵਿਚ ਉਕਤ ਡ੍ਰੋਨ ਨੁਕਸਾਨੀ ਹਾਲਤ ਵਿਚ ਬਰਾਮਦ ਹੋਇਆ। ਹਾਲਾਂਕਿ ਸਰਹੱਦ ਪਾਰ ਤੋਂ ਡ੍ਰੋਨ ਦੇ ਨਾਲ ਕੀ ਆਇਆ ਹੈ, ਇਸਦਾ ਖੁਲਾਸਾ ਨਹੀਂ ਹੋਇਆ ਹੈ। ਬਰਾਮਦ ਡ੍ਰੋਨ ਇਕ ਕਵਾਡਕਾਪਟਰ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ਤੋਂ 197 ਭਾਰਤੀਆਂ ਦਾ ਤੀਜਾ ਜੱਥਾ ਪਹੁੰਚਿਆ ਨਵੀਂ ਦਿੱਲੀ, ਚੌਥੀ ਫਲਾਈਟ ਤੇਲ ਅਵੀਵ ਤੋਂ ਹੋਈ ਰਵਾਨਾ
ਪਿਛਲੇ ਕੁਝ ਸਮੇਂ ਤੋਂ ਫਿਰੋਜ਼ਪੁਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਡ੍ਰੋਨ ਦੀ ਘੱਟ ਸਰਗਰਮੀ ਦੇਖੀ ਜਾ ਰਹੀ ਸੀ ਪਰ ਨਸ਼ਾ ਤਸਕਰੀ ਦੀਆਂ ਘਟਨਾਵਾਂ ਘੱਟ ਹੋਣ ਰਹੀ ਸੀ। ਹੁਣ ਜਦੋਂ ਡ੍ਰੋਨ ਬਰਾਮਦ ਹੋਇਆ ਹੈ ਤਾਂ ਸੁਰੱਖਿਆ ਬਲਾਂ ਦੇ ਸਾਹਮਣੇ ਚੁਣੌਤੀ ਖੜ੍ਹੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: