ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖਤ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋਕਿ ਦੇਸ਼ ਵਾਸੀਆਂ ਲਈ ਅਸਹਿਣਯੋਗ ਹੈ।
ਖਾਸ ਤੌਰ ‘ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਉਹ ਪੈਰੋਕਾਰ ਜੋਕਿ ਦਲਿਤ ਪੱਛੜੇ ਵਰਗਾਂ ਨਾਲ ਸੰਬੰਧਿਤ ਹਨ। ਆਮ ਆਦਮੀ ਪਾਰਟੀ ਜੋ ਕਿ ਹਮੇਸ਼ਾ ਦਲਿਤ ਪੱਛੜੇ ਵਰਗਾਂ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਰੱਖਦੀ ਹੈ ਉਸ ਦੀ ਪਾਰਟੀ ਦੀ ਮੁੱਖ ਬੁਲਾਰਨ ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ ਦਲਿਤ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਜੋਕਿ ਬਹੁਜਨ ਸਮਾਜ ਵੱਲੋਂ ਬਰਦਾਸ਼ਤ ਤੋਂ ਬਾਹਰ ਹੈ।
ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ 117 ਵਿਧਾਨ ਸਭਾਵਾਂ ਹੈੱਡਕੁਆਰਟਰਾ ਉਪਰ “ਸੰਵਿਧਾਨ ਕੇ ਸਨਮਾਨ ਮੇ, ਬੀ ਐਸ ਪੀ ਮੈਦਾਨ ਮੇ” ਨਾਅਰੇ ਨਾਲ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ। ਸ. ਗੜੀ ਨੇ ਕਿਹਾ ਕਿ ਕਾਂਗਰਸ, ਭਾਜਪਾ ਵੱਲੋਂ ਪਹਿਲਾ ਹੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਲੈਕੇ ਬਹੁਜਨ, ਦਲਿਤ, ਪੱਛੜੇ ਸਮਾਜ ਨੂੰ ਗੈਰ-ਪੰਥਕ ਤੇ ਅਪਵਿੱਤਰ ਦਾ ਦਰਜਾ ਦਿੱਤਾ ਹੈ, ਹੁਣ ਇਸੀ ਹਮਾਮ ਵਿਚ ਆਮ ਆਦਮੀ ਪਾਰਟੀ ਵੀ ਬੇਨਕਾਬ ਹੋ ਚੁਕੀ ਹੈ।
ਸ. ਗੜ੍ਹੀ ਨੇ ਰੋਹ ਭਰੇ ਸਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਨੂੰ ‘ਆਪ’ ਆਗੂ ਉਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ ਅਤੇ ‘ਆਪ’ ਪਾਰਟੀ ਨੂੰ ਆਪਣੀ ਬੜਬੋਲੀ ਨੇਤਾ ਪਾਰਟੀ ਵਿੱਚੋ ਬਰਖਾਸਤ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਜਿਥੇ ਦਲਿਤ ਪਛੜਾ ਵਿਰੋਧੀ ਹੈ ਉਥੇ ਹੀ ਪੰਜਾਬ ਵਿਰੋਧੀ ਹੈ, ਜਿਸਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਨ ਲਈ ਪਟੀਸ਼ਨ ਪਾਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਾ ਕੈਂਸਰ ਇੰਸਟੀਚਿਊਟ ਹਸਪਤਾਲ 2 ਮਹੀਨਿਆਂ ‘ਚ ਹੋਵੇਗਾ ਤਿਆਰ, ਮਰੀਜ਼ਾਂ ਨੂੰ ਨਹੀਂ ਜਾਣਾ ਪਏਗਾ PGI ਜਾਂ ਦਿੱਲੀ
ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪ ਪਾਰਟੀ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਇਸ ਬੜਬੋਲੀ ਨੇਤਾ ਨੂੰ ਬਰਖਾਸਤ ਨਾ ਕੀਤਾ ਤਾਂ ਬਸਪਾ 20 ਜੁਲਾਈ ਨੂੰ ਸੰਗਰੂਰ ਵਿਚ ਰੋਸ ਮਾਰਚ ਕਰਕੇ ‘ਆਪ’ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਬੰਗਲੇ ਨੂੰ ਘੇਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਗੁਰਲਾਲ ਸੈਲਾ, ਰਾਮ ਸਿੰਘ ਗੋਗੀ, ਡਾ ਜਸਪ੍ਰੀਤ ਸਿੰਘ, ਐਡਵੋਕੇਟ ਵਿਜਯ ਬੱਧਣ, ਵਿਜਯ ਯਾਦਵ ਆਦਿ ਹਾਜ਼ਿਰ ਸਨ।