ਚੰਨ ਦੇ ਟੁਕੜੇ ਅਤੇ ਕਦੇ ਚੰਨ ‘ਤੇ ਪਲਾਟ ਦੀ ਚਰਚਾ ਤਾਂ ਆਏ ਦਿਨ ਹੁੰਦੀ ਰਹਿੰਦੀ ਹੈ ਪਰ ਇੱਕ ਸਪੇਸ ਏਜੰਸੀ ਦਾ ਦਾਅਵਾ ਪੜ੍ਹਕੇ ਹੈਰਾਨੀ ਜ਼ਰੂਰ ਹੋਵੇਗੀ। ਦਾਅਵੇ ਮੁਤਾਬਕ ਚੰਨ ‘ਤੇ ਕੰਕਰੀਟ ਬਣਾਉਣ ਲਈ ਹੁਣ ਇਨਸਾਨੀ ਪਿਸ਼ਾਬ ਦੀ ਵਰਤੋਂ ਕੀਤੀ ਜਾਵੇਗੀ। ਜੀ ਹਾਂ, ਇਹ ਦਾਅਵਾ ਹੈ European Space Agency ਦਾ ਜਿਸ ‘ਚ ਉਹਨਾਂ ਨੇ ਸਾਫ ਕੀਤਾ ਕਿ ਉਹਨਾਂ ਵੱਲੋਂ ਪਿਸ਼ਾਬ ‘ਚ ਮੌਜੂਦਾ ਤੱਤਾਂ ਦੀ ਡੂੰਘੀ ਖੋਜ ਕਰਨ ਤੋਂ ਬਾਅਦ ਹੀ ਇਹ ਖੁਲਾਸਾ ਕੀਤਾ ਹੈ।
ਵਿਗਿਆਨੀ ਮਾਰਲਿਸ ਅਰਨਹੌਫ ਨੇ ਇਸ ਖੋਜ ਸੰਬੰਧੀ ਜਾਣਕਾਰੀ ਦਿੱਤੀ ਕਿ ਪਿਸ਼ਾਬ ‘ਚ ਯੂਰੀਆ ਹੁੰਦਾ ਹੈ ਜੋ ‘ਲੂਨਰ ਕੰਕਰੀਟ’ ਬਣਾਉਣ ਇੱਕ ਵਰਦਾਨ ਸਾਬਿਤ ਹੋ ਸਕਦਾ ਹੈ। ਇਸ ਨਾਲ ਤਿਆਰ ਕੰਕਰੀਟ ਵਧੇਰੇ ਲਚੀਲੀ ਹੋਵੇਗੀ ਅਤੇ ਸਖ਼ਤ ਹੋਣ ਤੋਂ ਪਹਿਲਾਂ ਕੋਈ ਵੀ ਆਕਾਰ ‘ਚ ਢਾਲਿ ਜਾ ਸਕੇਗੀ। ਜਿਸ ਨਾਲ ਲੂਨਰ ਬੇਸ ਦੀ ਉਸਾਰੀ ‘ਚ ਚੰਗੀ ਮਿਲੇਗੀ।
ਖੋਜਕਾਰਾਂ ਮੁਤਾਬਕ ਪਾਣੀ ਦੀ ਥਾਂ ਪਲਾਸਟੀਸਾਈਜ਼ਰਜ਼ ਦੀ ਵਰਤੋਂ ਨਾਲੋਂ ਯੂਰੀਆ ਇੱਕ ਚੰਗਾ ਵਿਕਲਪ ਸਾਬਿਤ ਹੋਵੇਗਾ। ਦੱਸ ਦੇਈਏ ਕਿ ਇੱਕ ਆਮ ਇਨਸਾਨ ਇੱਕ ਦਿਨ ‘ਚ ਕਰੀਬ ਡੇਢ ਲੀਟਰ ਪਿਸ਼ਾਬ ਕਰਦਾ ਹੈ । ਜੇਕਰ ਇਹ ਦਾਅਵੇ ਦੀ ਮੰਨੀਏ ਤਾਂ ਪਿਸ਼ਾਬ ਦੀ ਵਰਤੋਂ ਨਾਲ ਬਣਿਆ ਕੰਕਰੀਟ ਚੰਨ ਦੇ ਤਾਪਮਾਨ, ਸਤ੍ਹਾ ਦੀ ਘੱਟ ਖਿੱਚ (ਗ੍ਰੈਵਿਟੇਸ਼ਨ ਫੋਰਸ) ਤੇ ਖਲਾਅ (ਵੈਕਿਊਮ) ਆਦਿ ਲਈ ਵੀ ਅਨੁਕੂਲ ਰਹਿਣਯੋਗ ਹੈ , ਜੋ ਅੰਦਾਜ਼ਨ ਮਨਫੀ ਤੋਂ 80 ਦਰਜੇ ਹੇਠ ਯਾਨੀ ਕਿ -80 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਪਾਣੀ ਦੇ ਉਬਾਲ ਬਿੰਦੂ ਤੋਂ ਵੱਧ ਯਾਨੀ ਕਿ 114 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਹੈ।