ਪੰਜਾਬ ਵਿਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਵਾਪਰੀ ਹੈ। ਸਵੇਰੇ ਲਗਭਗ 5 ਵਜੇ ਜਿੰਮ ਮਾਲਕ ‘ਤੇ ਤਬਾੜਤੋੜ ਗੋਲੀਆਂ ਚਲਾਈਆਂ ਗਈਆਂ। ਬਾਈਕ ਸਵਾਰਾਂ ਨੇ ਜਿੰਮ ਮਾਲਕ ‘ਤੇ 5 ਰਾਊਂਡ ਫਾਇਰ ਕੀਤੇ। ਹਮਲੇ ਵਿਚ ਜਿੰਮ ਮਾਲਕ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਹਾਲਤ ਗੰਭੀਰ ਦੇਖਦੇ ਹੋਏ ਜਿੰਮ ਮਾਲਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਿੰਮ ਮਾਲਕ ਦੀ ਪਛਾਣ ਵਿੱਕੀ ਵਜੋਂ ਹੋਈ ਹੈ। ਪਰਿਵਾਰ ਨੇ ਰੰਜਿਸ਼ ਵਿਚ ਹਮਲੇ ਦਾ ਦੋਸ਼ ਲਗਾਇਆ ਸੀ। ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਜਿਸ ਵਿਚ ਫਾਰਿਇੰਗ ਦੀ ਆਵਾਜ਼ ਤੇ ਬਾਈਕ ‘ਤੇ ਹਮਲਾਵਰ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਵਿੱਕੀ ਜਿੰਮ ਦੇ ਬਾਹਰ ਆਪਣੀ ਕਾਰ ਵਿਚ ਬੈਠਾ ਸੀ ਕਿ ਉਦੋਂ ਹੀ ਬਾਈਕ ‘ਤੇ ਆਏ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿੰਮ ਮਾਲਕ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫਾਇਰਿੰਗ ਕਿਸ ਨੇ ਕੀਤੀ।
ਇਹ ਵੀ ਪੜ੍ਹੋ : ‘5 ਲੱਖ ਏਕੜ ਖੇਤਾਂ ਲਈ ਕਣਕ ਦਾ ਦਿੱਤਾ ਜਾਵੇਗਾ ਮੁਫ਼ਤ ਬੀਜ’-ਹੜ੍ਹ ਪੀੜਤ ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ
ਜਿੰਮ ਮਾਲਕ ਦੇ ਭਰਾ ਨੇ ਦੱਸਿਆ ਕਿ ਸਵੇਰੇ ਲਗਭਗ 5 ਵਜੇ ਉਨ੍ਹਾਂ ਨੂੰ ਜਿੰਮ ਟ੍ਰੇਨਰ ਦਾ ਫੋਨ ਆਇਆ। ਇਸ ਦੇ ਬਾਅਦ ਟ੍ਰੇਨਰ ਭਰਾ ਨੂੰ ਬਾਈਕ ‘ਤੇ ਹਸਪਤਾਲ ਲੈ ਗਿਆ। ਉਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਭਰਾ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਵਿਚ ਇਹ ਸਾਰਾ ਕੁਝ ਹੋਇਆ ਹੈ। ਬਾਈਕ ਸਵਾਰ ਬਦਮਾਸ਼ ਫਾਇਰਿੰਗ ਕਰਦੇ ਸਾਰ ਹੀ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
























