- ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਡਿਜੀਟਲ ਧੋਖਾਧੜੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਤਹਿਤ ਮਾਤਾ ਚਰਨ ਕੌਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਵਿਚ ਬੰਟੀ ਬੈਂਸ ਸਣੇ 2 ਹੋਰ ਲੋਕਾਂ ‘ਤੇ ਸਿੱਧੂ ਦੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਹੜੱਪਣ ਦੇ ਦੋਸ਼ ਲਗਾਏ ਗਏ ਹਨ। ਹੁਣ ਬੰਟੀ ਬੈਂਸ ਨੇ ਬਲਕੌਰ ਸਿੰਘ ਵੱਲੋਂ ਪਾਈ ਪੋਸਟ ਦਾ ਜਵਾਬ ਦਿੱਤਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਫਰਾਡ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ। ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਵੀ ਲੈਣ-ਦੇਣ ਨਹੀਂ ਰਿਹਾ। ਮੈਨੂੰ ਗਾਲ੍ਹਾਂ ਵਾਲੇ ਕੁਮੈਂਟ ਆ ਰਹੇ ਹਨ, ਜੋ ਕਿ ਮੇਰਾ ਪਰਿਵਾਰ ਵੀ ਪੜ੍ਹਦਾ।

ਪੋਸਟ ਵਿਚ ਬੰਟੀ ਬੈਂਸ ਨੇ ਲਿਖਿਆ ਸਤਿ ਸ੍ਰੀ ਅਕਾਲ, ਮੈਂ ਤੁਹਾਡੀ ਹਰ ਸਹੀ ਗੱਲ ਵਿਚ ਤੁਹਾਡੇ ਨਾਲ ਹਾਂ। ਮੈਨੇਜਮੈਂਟ ਦੀ ਜ਼ਿੰਮੇਵਾਰੀ ਵਿਚ ਪਹਿਲੇ ਦਿਨ ਤੋਂ ਮੇਰੀ ਕੰਪਨੀ ਨੇ ਕਦੇ ਵੀ ਤੁਹਾਡੇ ਜਾਂ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ। ਜੇ ਮੈਂ ਚਾਰਜ ਵੀ ਕਰਦਾ ਤੁਸੀਂ ਮਨ੍ਹਾ ਵੀ ਨਹੀਂ ਕਰਨਾ ਸੀ। ਜੇ ਕਿਸੇ ਤੀਜੀ ਪਾਰਟੀ ਕੋਲੋਂ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਤਾਂ ਉਹ ਵੀ ਕਲੈਰਿਟੀ ਨਾਲ ਤੁਹਾਨੂੰ ਤੇ ਪਰਿਵਾਰ ਵਿਚੋਂ ਇਕ ਪੜ੍ਹੀ-ਲਿਖੀ ਭੈਣ ਨੂੰ ਪੜ੍ਹਵਾ ਕੇ ਤਾਂ ਕਿ 100% ਰੈਵੀਨਿਊ ਤੁਹਾਨੂੰ ਉਹ ਤੀਜੀ ਪਾਰਟੀ ਦੇਵੇਗੀ। ਪਰ ਅੱਜ ਜਿਹੜੇ ਸੋਸ਼ਲ ਮੀਡੀਆ ‘ਤੇ ਕੁਮੈਂਟ ਮੈਨੂੰ ਆ ਰਹੇ ਹਨ ਗਾਲ੍ਹਾਂ ਦੇ ਨਾਲ ਜੋ ਕਿ ਮੇਰੇ ਪਰਿਵਾਰ ਵਾਲੇ ਵੀ ਪੜ੍ਹ ਰਹੇ ਹਨ।
ਇਹ ਵੀ ਪੜ੍ਹੋ : ਬੱਸ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ! PRTC ਤੇ ਪਨਬਸ ਮੁਲਾਜ਼ਮਾਂ ਨੇ 13 ਅਗਸਤ ਤੱਕ ਹੜਤਾਲ ਕੀਤੀ ਮੁਲਤਵੀ
ਮੈਨੂੰ ਫਰਾਡ ਲਿਖਿਆ ਜਾ ਰਿਹਾ ਜਦੋਂ ਕਿ ਮੇਰੀ ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਵੀ ਲੈਣ-ਦੇਣ ਨਹੀਂ ਰਿਹਾ ਤੇ ਨਾ ਅਸੀਂ ਕਦੇ ਇਕ-ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ। ਸਭ ਕੁਝ ਮੇਰੇ ਜਾਂ ਮੇਰੀ ਕੰਪਨੀ ਵੱਲੋਂ ਪਹਿਲੇ ਦਿਨ ਤੋਂ ਸੇਵਾ ਦੇ ਰੂਪ ਵਿਚ ਸੀ ਕਿਉਂਕਿ ਮੈਨੂੰ ਮੇਰੇ ਖਰਚੇ ਦੇ ਪ੍ਰਬੰਧ ਕਰਨ ਲਈ ਮੇਰੇ ਟੇਲੈਂਟ, ਮੇਰੀ ਮਿਹਨਤ ਤੇ ਮੇਰੇ ਤਜਰਬੇ ‘ਤੇ ਪੂਰਾ ਭਰੋਸਾ ਹੈ ਇਸ ਕਰਕੇ 1998 ਵਿਚ ਆਏ ਪਹਿਲੇ ਗੀਤ ਤੋਂ ਲੈ ਕੇ ਪਿਛਲੇ ਮਹੀਨੇ ਆਈ ਮੇਰੀ ਐਲਬਮ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਮੈਨੂੰ ਇਸ ਤਰ੍ਹਾਂ ਦੀ ਕੋਝੀ ਤੇ ਘਟੀਆ ਹਰਕਤ ਕਰਨ ਦੀ ਲੋੜ ਨਾ ਕਦੇ ਪਹਿਲਾਂ ਪਈ ਸੀ ਤੇ ਨਾ ਹੀ ਅੱਜ ਤੇ ਨਾ ਹੀ ਅੱਗੇ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























