ਹਿਮਾਚਲ ਦੇ ਮੰਡੀ ਕਸਬੇ ਨੇੜੇ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿਥੇ ਕਸੋਲ ਜਾ ਰਹੀ ਸੈਲਾਨੀਆਂ ਦੀ ਬੱਸ ਅਚਾਨਕ ਪਲਟ ਗਈ। ਡ੍ਰਾਈਵਰ ਤੇ ਕੰਡਕਟਰ ਸਣੇ 31 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ।
ਇਸ ਤੋਂ ਇਲਾਵਾ 2 ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਭੇਜਿਆ ਗਿਆ ਹੈ। ਸਵੇਰੇ 4 ਵਜੇ ਦੇ ਕਰੀਬ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ‘ਤੇ ਸੈਲਾਨੀ ਬੱਸ ਪਲਟ ਗਈ। ਬੱਸ ਵਿਚ ਲਗਭਗ 30 ਤੋ 40 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : LOP ਪ੍ਰਤਾਪ ਬਾਜਵਾ ਦੇ ਬੰਬਾਂ ਵਾਲੇ ਬਿਆਨ ‘ਤੇ CM ਮਾਨ ਨੇ ਕੀਤੇ ਸਵਾਲ-‘ਕੀ ਤੁਹਾਡੇ ਪਾਕਿ ਨਾਲ ਸਿੱਧੇ ਸੰਬੰਧ ਨੇ’?
ਬੱਸ ਚੰਡੀਗੜ੍ਹ ਤੋਂ ਕੁਲੂ ਜਾ ਰਹੀ ਸੀ। ਮੁੱਢਲੀ ਜਾਂਚ ਮੁਤਾਬਕ ਡਰਾਈਵਰ ਦਾ ਬੱਸ ‘ਤੇ ਕੰਟਰੋਲ ਵਿਗੜ ਗਿਆ ਜਿਸ ਤੋਂ ਬਾਅਦ ਬੱਸ ਸੜਕ ਉਤੇ ਪਲਟ ਗਈ। ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਮੌਕੇ ‘ਤੇ ਮੌਜੂਦ ਹੈ। ਆਵਾਜਾਈ ਨੂੰ ਬਹਾਲ ਕੀਤਾ ਜਾ ਰਿਹਾ ਹੈ ਤੇ ਸਦਰ ਥਾਣਾ ਮੰਡੀ ਵਿਚ FIR ਦਰਜ ਕਰ ਲਈ ਗਈ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਹੋ ਸਕਦੀ ਹੈ ।
ਵੀਡੀਓ ਲਈ ਕਲਿੱਕ ਕਰੋ -:
