ਪੰਜਾਬ ਦੇ ਬਰਨਾਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਵਿਚ ਵਿਚ ਇਕ ਬਜ਼ੁਰਗ ਬੀਬੀ ਦੀ ਮੌਤ ਹੋ ਗਈ ਜਦੋਂ ਕਿ ਕਈ ਕਿਸਾਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਦੇ ਬਾਅਦ ਸਾਰੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਹੈ। ਦੱਸ ਦੇਈਏ ਕਿ ਬਰਨਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਇਹ ਵੱਡਾ ਹਾਦਸਾ ਵਾਪਰਿਆ ਹੈ। ਬੱਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਬੈਠੇ ਹੋਏ ਸਨ ਤੇ ਇਹ ਸਾਰੇ ਹਰਿਆਣਾ ਦੇ ਟੋਹਾਣਾ ਵਿਚ ਹੋ ਰਹੀ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬੱਸ ਪਿੰਡ ਕੋਠੇਗੁਰੂ ਤੋਂ ਟੋਹਾਣਾ ਨੂੰ ਜਾ ਰਹੀ ਸੀ ਪਰ ਬਰਨਾਲਾ ਵਿਖੇ ਇਥੇ ਵੱਡਾ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਭੈਣ-ਜੀਜੇ ਦੀ ਲ.ੜਾ/ਈ ‘ਚ ਸਾਲੇ ਨੇ ਮੌ/ਤ ਦੇ ਘਾ.ਟ ਉਤਾ/ਰਿਆ ਜੀਜਾ, ਹੱਥੀਂ ਉਜਾ.ੜ ‘ਤਾ ਭੈਣ ਦਾ ਘਰ
ਜਾਣਕਾਰੀ ਮੁਤਾਬਕ ਬੱਸ ਵਿਚ 50 ਦੇ ਲਗਭਗ ਕਿਸਾਨ ਬੈਠੇ ਹੋਏ ਸਨ। ਹਾਲਾਂਕਿ ਬੱਸ ਨਾਲ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਵੀ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: