ਨੌਸ਼ਹਿਰਾ ਪੰਨੂਆਂ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਝ ਮਾੜੇ ਅਨਸਰਾਂ ਵੱਲੋਂ ਦੁਕਾਨਦਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ। ਦੁਕਾਨਦਾਰ ਪਵਨ ਨੂੰ ਧਮਕੀ ਮਿਲੀ ਹੈ ਕਿ ਚੁੱਪ ਕਰਕੇ ਸਾਨੂੰ 20 ਲੱਖ ਰੁਪਿਆ ਦੇ ਦੇ ਨਹੀਂ ਤਾਂ ਤੈਨੂੰ ਤੇਰੀ ਦੁਕਾਨ ਉਤੇ ਆ ਕੇ ਗਿਫਟ ਦੇ ਦੇਵਾਂਗੇ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ‘ਤੇ ਬੈਠਾ ਸੀ ਤੇ ਮੇਰੇ ਨਾਲ ਕੁਝ ਹੋਰ ਵਿਅਕਤੀ ਵੀ ਬੈਠੇ ਸਨ। ਘਟਨਾ ਦੁਪਹਿਰ ਦੀ ਹੈ ਜਦੋਂ 3 ਵਿਅਕਤੀ ਬਾਈਕ ‘ਤੇ ਆਉਂਦੇ ਹਨ ਤੇ ਉਸ ਦੀ ਦੁਕਾਨ ‘ਤੇ ਗੋਲੀਆਂ ਚਲਾ ਦਿੰਦੇ ਹਨ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਸ ਘਟਨਾ ਦੇ ਬਾਅਦ ਤੋਂ ਦੁਕਾਨਦਾਰ ਦਹਿਸ਼ਤ ਵਿਚ ਹਨ।
ਦੁਕਾਨਦਾਰ ਵੱਲੋਂ ਪੂਰੇ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਫੋਨ ਆਉਂਦਾ ਹੈ ਕਿ 20 ਲੱਖ ਦੇ ਦਿਓ ਤੇ ਫਿਰ ਇਸ ਤੋਂ ਬਾਅਦ 2 ਲੱਖ ਵਿਚ ਸੈਟਿੰਗ ਕਰ ਲਈ ਜਾਂਦੀ ਹੈ। ਪਰ ਅੱਜ 3 ਵਿਅਕਤੀਆਂ ਵੱਲੋਂ ਉਸ ਦੀ ਦੁਕਾਨ ‘ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਪੁਲਿਸ ਨੇ ਕਿਹਾ ਕਿ ਕਾਰਵਾਈ ਕੀਤੀ ਜਾਵੇਗੀ ਤੇ ਵਪਾਰੀ ਨੂੰ 2 ਗੰਨਮੈਨ ਵੀ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: