Cabinet meeting will now be held : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਹੁਣ ਆਉਣ ਵਾਲੀ 16 ਸਤੰਬਰ ਦਿਨ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਦੱਸਣਯੋਗ ਹੈ ਕਿ ਇਹ ਬੈਠਕ ਪਹਿਲਾਂ ਕੱਲ੍ਹ ਵੀਰਵਾਰ 10 ਸਤੰਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਣੀ ਸੀ, ਜਿਸ ਦਾ ਦਿਨ ਬਦਲ ਦਿੱਤਾ ਗਿਆ ਹੈ ਤੇ ਹੁਣ ਅਗਲੇ ਬੁੱਧਵਾਰ 16 ਸਤੰਬਰ ਨੂੰ ਬਾਅਦ ਦਪੁਹਿਰ 3 ਵਜੇ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦੀ ਅਗਵਾਈ ਆਪਣੀ ਰਿਹਾਇਸ਼ ਤੋਂ ਵੀਡੀਓ ਕਾਨਫਰੰਸ ਰਾਹੀਂ ਕਰਨਗੇ। ਮੀਟਿੰਗ ਦਾ ਪੂਰਾ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ। ਇਸ ਸੰਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਇਕ ਪੱਤਰ ਜਾਰੀ ਕਰਕੇ ਸੰਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ।