Candle march by World Valmiki : ਅਜਨਾਲਾ (ਵਿਸ਼ਾਲ ਸ਼ਰਮਾ) : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਕੁਝ ਦਰਿੰਦਿਆਂ ਦਾ ਸ਼ਿਕਾਰ ਹੋਈ ਲੜਕੀ ਨੂੰ ਇਨਸਾਫ ਦਿਵਾਉਣ ਲਈ ਅੱਜ ਵਿਸ਼ਵ ਵਾਲਮੀਕਿ ਧਰਮ ਸਮਾਜ ਸੰਗਠਨ ਵੱਲੋਂ ਅਜਨਾਲਾ ਸ਼ਹਿਰ ਵਿੱਚ ਕੈਂਡਲ ਮਾਰਚ ਕਰਦਿਆਂ ਕੇਂਦਰ ਅਤੇ ਯੂ. ਪੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰ ਸਰਵਣ ਸਿੰਘ ਗੱਬਰ ਅਤੇ ਸੁੱਖ ਨਿੱਜਰ ਨੇ ਕਿਹਾ ਕੀ ਹਥਰਸ ਵਿੱਚ ਜੋ ਲੜਕੀ ਨਾਲ ਜਬਰ ਜਨਾਹ ਹੋਇਆ ਹੈ ਉਸ ਨੂੰ ਲੈਕੇ ਸਮੂਹ ਵਾਲਮੀਕ ਭਾਈਚਾਰਾ ਮੰਗ ਕਰਦਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ।