ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਬਣਨ ‘ਤੇ ਦਿਲੀਂ ਮੁਬਾਰਕਬਾਦ ਦਿੱਤੀ ਹੈ।
ਟਵੀਟ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਇੱਕ ਨੇਕ ਕਿਰਸਾਨੀ ਪਰਿਵਾਰ ਨਾਲ ਸੰਬੰਧਤ ਰੱਖਦਾ ਹੈ। ਉਹ NDA ਦੀ ਤਿਆਰੀ ਕਰਵਾਉਣ ਵਾਲੀ ਸਿੱਖਾਂ ਦੀ ਅਕੈਡਮੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ, ਤਰਨ ਤਾਰਨ ਦਾ ਵਿਦਿਆਰਥੀ ਹੈ। ਕੈਪਟਨ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੱਸਣਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ (ਨੌਸ਼ਹਿਰਾ ਪੰਨੂਆਂ) ਦੇ ਇੱਕ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂੰ ਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਆਦੇਸ਼ ਪ੍ਰਕਾਸ਼ ਅਤੇ ਸਿਰਫ਼ 19 ਸਾਲਾਂ ਦਾ ਹੈ!
ਇਹ ਵੀ ਪੜ੍ਹੋ : ਮੋਹਾਲੀ ਦੇ ਪਿੰਡ ‘ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ‘ਚੋਂ ਮਿਲੇ ਅੰਗ
ਆਦੇਸ਼ ਦੇ ਪਿਤਾ ਅਮਰਬੀਰ ਸਿੰਘ ਪੰਨੂੰ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਮਾਂ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ। ਆਦੇਸ਼ ਨੇ ਮਾਰਚ 2017 ਵਿੱਚ ਏਅਰ ਫੋਰਸ ਲਈ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਮਈ 2017 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ, ਪੁਣੇ ਵਿੱਚ, ਕੋਰਸ ਬੈਚ 138 ਵਜੋਂ ਸ਼ਾਮਲ ਹੋਇਆ ਸੀ।