Captain thanked Naveen Jindal : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕੀਤੀ ਗਈ ਮਦਦ ਕਰਨ ਲਈ ਜੇਐਸਪੀਐੱਲ ਕਾਰਪੋਰੇਟ ਦੇ ਐਮਪੀ ਨਵੀਨ ਜਿੰਦਲ ਤੇ ਉਨ੍ਹਾਂ ਦ ਟੀਮ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਕੈਪਟਨ ਨੇ ਪੰਜਾਬ ਨੂੰ ਤਰਲ ਮੈਡੀਕਲ ਆਕਸੀਜਨ ਦੇ ਟੈਂਕਰ ਭੇਜ ਕੇ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਨਾਲ ਖੜ੍ਹੇ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਪੰਜਾਬ ਅਤੇ ਫਿਰੋਜ਼ਪੁਰ ਡਵੀਜ਼ਨ ਲਈ ਪਹਿਲੀ ਬੋਕਾਰੋ ਤੋਂ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਆਕਸੀਜਨ ਐਕਸਪ੍ਰੈਸ ਸੋਮਵਾਰ ਨੂੰ ਫਿਲੌਰ ਪਹੁੰਚੀ। ਹਾਲਾਂਕਿ ਪੰਜਾਬ ਦਾ ਤਰਲ ਆਕਸੀਜਨ ਦਾ ਕੋਟਾ 80 ਮੀਟ੍ਰਿਕ ਟਨ ਹੈ।
ਦੱਸ ਦੇਈਏ ਕਿ ਬੇਸ਼ੱਕ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤਾਂ ਘੱਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਚਿੰਤਾ ਵਾਲਾ ਵਿਸ਼ਾ ਹੈ। ਇਸ ਦੌਰਾਨ ਸੂਬਾ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਸੀ, ਜਿਸ ਕਰਕੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਨਾਲ ਫੈਲਣ ਲੱਗਾ ਹੁਣ ‘ਬਲੈਕ ਫੰਗਸ’ ਦਾ ਵੀ ਖੌਫ : ਪਟਿਆਲਾ ‘ਚ 4 ਲੋਕ ਆਏ ਲਪੇਟ ‘ਚ
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿੱਚ ਕੋਰੋਨਾ ਦੇ 7143 ਨਵੇਂ ਮਾਮਲੇ ਸਾਹਮਣੇ ਆਏ ਪਰ 231 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 422 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 8202 ਪਾਜ਼ੀਟਿਵ ਮਰੀਜ਼ ਸਾਹ ਦੀ ਤਕਲੀਫ ਤੋਂ ਹੀ ਪੀੜਤ ਹਨ।