Captain to hold review meeting : ਪੰਜਾਬ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਭਾਵੇਂ ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਕੋਵਿਡ ਦੇ ਸਰਗਰਮ ਮਾਮਲਿਆਂ ਵਿਚ ਵਾਧਾ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਸੰਬੰਧੀ ਸਮੀਖਿਆ ਮੀਟਿੰਗ ਕਰਨਗੇ। ਇਸ ਵਿਚ ਸਿਹਤ ਕਰਮਚਾਰੀਆਂ ਦੇ ਮਾਮਲੇ ਵਿਚ ਫੈਸਲਾ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਨਹੀਂ ਲਗਵਇਆ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਕੇਸਾਂ ਵਿੱਚ ਇਹ ਵਾਧਾ 33% ਤੱਕ ਪਹੁੰਚ ਗਿਆ ਹੈ ਜੋ ਚਿੰਤਾਜਨਕ ਹੈ। ਪੰਜਾਬ ਸਰਕਾਰ ਨੇ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਨਵੀਂ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਬ ਵਿੱਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ‘ਤੇ ਤਾਇਨਾਤ ਸਿਹਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਾਲ ਨਾਲ ਸੈਂਪਲਾਂ ਦੀ ਜਾਂਚ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ ਪੰਜਾਬ ਵਿਚ ਸੋਮਵਾਰ ਨੂੰ ਕੋਰੋਨਾ ਮਾਮਲੇ ਵਿਚ ਵਾਧਾ ਹੋਇਆ ਸੀ। ਬੀਤੇ ਦਿਨ ਕੋਵਿਡ ਦੇ 389 ਨਵੇਂ ਮਰੀਜ਼ ਸਾਹਮਣੇ ਆਏ, ਜਦੋਂ ਕਿ 15 ਮੌਤਾਂ ਹੋਈਆਂ। ਦੱਸ ਦੇਈਏ ਕਿ ਸੋਮਵਾਰ ਨੂੰ ਲੁਧਿਆਣਾ ਵਿੱਚ 37, ਜਲੰਧਰ ਵਿੱਚ 54, ਪਟਿਆਲੇ ਵਿੱਚ 22, ਐਸਏਐਸ ਨਗਰ ਵਿੱਚ 49, ਅੰਮ੍ਰਿਤਸਰ ਵਿੱਚ 37, ਗੁਰਦਾਸਪੁਰ ਵਿੱਚ 20, ਬਠਿੰਡਾ ਵਿੱਚ 17, ਕਪੂਰਥਲਾ ਵਿੱਚ 26, ਸੰਗਰੂਰ ਵਿੱਚ 9, ਰੋਪੜ ਵਿੱਚ 11, ਫਿਰੋਜ਼ਪੁਰ ਵਿੱਚ ਅੱਠ ਅਤੇ ਮਾਨਸਾ ਵਿੱਚ ਇੱਕ, ਪਠਾਨਕੋਟ ਵਿੱਚ ਇੱਕ, ਮੋਗਾ ਵਿੱਚ 13, ਫਰੀਦਕੋਟ ਵਿੱਚ ਇੱਕ, ਐਸਬੀਐਸ ਨਗਰ ਵਿੱਚ 32, ਫਤਿਹਗੜ ਸਾਹਿਬ ਵਿੱਚ ਪੰਜ ਅਤੇ ਤਰਨਤਾਰਨ ਵਿੱਚ ਚਾਰ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਦੋ ਮਰੀਜ਼ ਆਈਸੋਕੇਟ ਅਤੇ ਵੈਂਟੀਲੇਟਰ ‘ਤੇ ਹਨ।