Captain Will be live on Facebook : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਮਹਾਮਾਰੀ ਦੇ ਹਾਲਾਤਾਂ ਦੌਰਾਨ ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਸੂਬੇ ਦੀ ਜਨਤਾ ਦੇ ਰੂ-ਬ-ਰੂ ਹੋਣਗੇ।
ਮੁੱਖ ਮੰਤਰੀ ਸ਼ਾਮ 6.30 ਵਜੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਦੀ ਲਾਈਵ ਸਟ੍ਰੀਮਿੰਗ https://www.facebook.com/Capt.Amarinder ‘ਤੇ ਹੋਵੇਗੀ ਅਤੇ ਪੂਰੇ ਪੰਜਾਬ ਦੀ ਜਨਤਾ ਨੂੰ ਜੁੜਨ ਦੀ ਬੇਨਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹੋਰ ਵੱਧ ਸਕਦਾ ਹੈ ‘ਲੌਕਡਾਊਨ’, CM ਅੱਜ ਲੈਣਗੇ ਫੈਸਲਾ
ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤਾਂ ਭਾਵੇਂ ਗਿਰਾਵਟ ਦੇਖਣ ਵਿੱਚ ਆਈ ਹੈ ਪਰ ਸਥਿਤੀ ਅਜੇ ਵੀ ਚਿੰਤਾ ਵਾਲੀ ਬਣੀ ਹੋਈ ਹੈ, ਜਿਸ ਦੇ ਮੁੱਖ ਮੰਤਰੀ ਅੱਜ ਬਾਅਦ ਦੁਪਹਿਰ 4 ਵਜੇ ਕੋਵਿਡ ਸਮੀਖਿਆ ਮੀਟਿੰਗ ਕਰਨਗੇ, ਜਿਸ ਵਿੱਚ ਸੂਬੇ ਵਿੱਚ ਲੌਕਡਾਊਨ ਵਧਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।
ਇਹ ਵੀ ਵੇਖੋ : ਕੋਰੋਨਾ ਖਿਲਾਫ ਜੰਗ ‘ਚ ਮੁੜ ਡਟੀਆਂ ਪੰਚਾਇਤਾਂ, 122 ਪਿੰਡਾਂ ਨੇ ਲਾਏ ਠੀਕਰੀ ਪਹਿਰੇ
ਦੱਸ ਦੇਈਏ ਕਿ ਪੰਜਾਬ ਵਿੱਚ ਮੌਤਾਂ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 6867 ਮਾਮਲੇ ਸਾਹਮਣੇ ਆਏ, ਜਦਕਿ 217 ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ, ਜੋ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 490755 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 401273 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 77789 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 11693 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।