ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਕਾਂਗਰਸ ਦਾ ਮੁੱਖ ਚਿਹਰਾ ਹਨ ਅਤੇ ਪਾਰਟੀ ਕਿਸੇ ਵੀ ਪੱਧਰ ‘ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਰਾਜ ਦੀ ਇਕਾਈ ਵਿੱਚ ਹਾਲ ਹੀ ਵਿੱਚ ਹੋਏ ਮਤਭੇਦਾਂ ਅਤੇ ਪਾਰਟੀ ਹਾਈਕਮਾਨ ਵੱਲੋਂ ਇਹ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਦੇ ਨਤੀਜੇ ਵਜੋਂ ਇਹ ਗੱਲ ਸਾਹਮਣੇ ਆਈ ਹੈ। ਕਾਂਗਰਸ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਵਿਚ ਲੜੇਗੀ ਅਤੇ ਕੈਪਟਨ ਟਿਕਟਾਂ ਦੀ ਵੰਡ ਵਿਚ ਵੀ ਅਹਿਮ ਭੂਮਿਕਾ ਅਦਾ ਕਰਨਗੇ।
ਹਾਈ ਕਮਾਨ ਦੀ ਤਿੰਨ ਮੈਂਬਰੀ ਕਮੇਟੀ ਨੇ ਪਿਛਲੇ ਹਫਤੇ ਪੰਜਾਬ ਦੇ ਨਾਰਾਜ਼ ਕਾਂਗਰਸੀ ਨੇਤਾਵਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਭਾਵੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਾਰੇ ਨੇਤਾ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਪ੍ਰਾਪਤ ਕਰਨਗੇ ਪਰ ਉਨ੍ਹਾਂ ਨੇ ਇਸ ਬਾਰੇ ਸਪੱਸ਼ਟ ਵੀ ਕੀਤਾ ਹੈ ਕੈਪਟਨ ਪੰਜਾਬ ਵਿੱਚ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਕਰਨਗੇ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਂਗਰਸ ਦੀ ਰਿਵਾਇਤ ਅਨੁਸਾਰ ਪੰਜਾਬ ਵਿੱਚ ਸਿਰਫ ਕੈਪਟਨ ਹੀ ਪਾਰਟੀ ਦੀ ਅਗਵਾਈ ਕਰਨਗੇ। ਇਸ ਐਲਾਨ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਇਕਾਈ ਦਾ ਪ੍ਰਧਾਨ ਅਹੁਦਾ ਦੇਣ ਦੀਆਂ ਅਟਕਲਾਂ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਕਿਉਂਕਿ ਜੇ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਹ ਆਉਣ ਵਾਲੀਆਂ ਚੋਣਾਂ ਵਿੱਚ ਨਿਸ਼ਚਤ ਤੌਰ ‘ਤੇ ਟਿਕਟਾਂ ਦੀ ਵੰਡ ਵਿੱਚ ਦਖਲ ਦੇਣਗੇ ਅਤੇ ਕੈਪਟਨ ਅਜਿਹਾ ਨਹੀਂ ਚਾਹੁਣਗੇ।
ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਇਸ ਸਮੇਂ, ਕੈਪਟਨ ਤੋਂ ਇਲਾਵਾ ਕੋਈ ਹੋਰ ਨੇਤਾ ਇੰਨਾ ਮਜ਼ਬੂਤ ਨਹੀਂ ਹੈ ਕਿ ਉਹ ਆਪਣੇ ਦਮ ਇਹ ਵਿਵਾਦ ਨੂੰ ਸੁਲਝਾਉਣ ਲਈ ਕੈਪਟਨ ਅਤੇ ਪਾਰਟੀ ਹਾਈਕਮਾਨ ਦੇ ਕੰਮਕਾਜ ਨੂੰ ਲੈ ਕੇ ਆਪਣੇ ਦਮ ‘ਤੇ ਪਾਰਟੀ ਨੂੰ ਜਿਤਾ ਸਕੇ। ਜੇ ਅਸੀਂ ਮੌਜੂਦਾ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਸਿਰਫ ਕੈਪਟਨ ਸਮਰਥਕ ਖੇਮੇ ਵਿਚ ਹੀ ਨਹੀਂ ਬਲਕਿ ਨਾਰਾਜ਼ ਖੇਮੇ ਵਿਚ ਵੀ ਅਜਿਹਾ ਕੋਈ ਚਿਹਰਾ ਨਜ਼ਰ ਨਹੀਂ ਆਉਂਦਾ, ਜਿਸ ਦੇ ਦਮ ‘ਤੇ ਹਾਈਕਮਾਨ 2022 ਦੀਆਂ ਚੋਣਾਂ ਲੜਨ ਦਾ ਰਿਸਕ ਲੈ ਸਕਦੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦਾ ਇਹ ਪਿੰਡ ਬਣਿਆ ਕੋਰੋਨਾ ਦਾ ਹੌਟਸਪੌਟ, ਜ਼ਿਲ੍ਹੇ ‘ਚ ਬਲੈਕ ਫੰਗਸ ਦੇ ਮਿਲੇ 3 ਨਵੇਂ ਮਾਮਲੇ
ਨਾਰਾਜ਼ ਖੇਮੇ ਵਿਚ ਸਭ ਤੋਂ ਉੱਚੇ ਬੋਲਣ ਵਾਲੇ ਨਵਜੋਤ ਸਿੱਧੂ ਅਤੇ ਸੰਸਦ ਮੈਂਬਰ ਪ੍ਰਤਾਪ ਬਾਜਵਾ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਵਿਚ ਅਜਿਹਾ ਕੋਈ ਨੇਤਾ ਨਹੀਂ ਹੈ, ਜੋ ਸੂਬਾ ਇਕਾਈ ਨੂੰ ਸੰਗਠਿਤ ਕਰ ਸਕੇ ਅਤੇ ਪਾਰਟੀ ਨੂੰ ਆਪਣੇ ਦਮ ‘ਤੇ ਸੱਤਾ ਤੱਕ ਲਿਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਦੇ ਮਿਲੇ 1293 ਨਵੇਂ ਮਾਮਲੇ, ਹੋਈਆਂ 82 ਮੌਤਾਂ
ਨਵਜੋਤ ਸਿੱਧੂ ਨੇ ਭਾਵੇਂ ਕੈਪਟਨ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਅਤੇ ਵੱਖਰੀ ਪਾਰਟੀ ਬਣਾਉਣ ਬਾਰੇ ਕਿਆਸ ਲਗਾਏ ਜਾ ਰਹੇ ਹਨ, ਪਰ ਇਹ ਕਹਿਣਾ ਸੌਖਾ ਨਹੀਂ ਹੈ ਕਿ ਮੌਜੂਦਾ ਕਾਂਗਰਸ ਦੇ ਕਿੰਨੇ ਆਗੂ ਸਿੱਧੂ ਦੀ ਅਗਵਾਈ ਹੇਠ ਇਕੱਠੇ ਹੋਣਗੇ। ਦੂਜੇ ਪਾਸੇ ਜੇ ਹਾਈਕਮਾਨ ਨੇ ਨਾਰਾਜ਼ ਖੇਮੇ ਦੇ ਦਬਾਅ ਹੇਠ ਕੈਪਟਨ ਨੂੰ ਅਣਗੌਲਿਆਂ ਕਰ ਦਿੱਤਾ, ਤਾਂ ਸੂਬੇ ਵਿਚ ਪਾਰਟੀ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਇਹ ਵੀ ਵਰਣਨਯੋਗ ਹੈ ਕਿ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਕੈਪਟਨ ਦੀ ਇੱਛਾ ਦੇ ਵਿਰੁੱਧ ਕਾਂਗਰਸ ਵਿਚ ਐਂਟਰੀ ਦਿੱਤ ਸੀ, ਪਰ ਉਸ ਤੋਂ ਬਾਅਦ ਸਿੱਧੂ ਦੀਆਂ ਚਾਰ ਸਾਲਾਂ ਦੌਰਾਨ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਹਾਈਕਮਾਨ ਅੱਗੇ ਸਿਰਫ ਕੈਪਟਨ ਦੀ ਹੀ ਚੱਲੀ।