ਅੰਮ੍ਰਿਤਸਰ ਵਿਚ ਅੱਜ ਸਵੇਰੇ-ਸਵੇਰੇ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਗੱਡੀ ਵਿਚ 5 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 3 ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ। ਟ੍ਰੈਕਟਰ-ਟ੍ਰਾਲੀ ਨਾਲ ਤੇਜ਼ ਰਫਤਾਰ ਕਰੇਟਾ ਕਾਰ ਦੀ ਹੋਈ ਜ਼ੋਰਦਾਰ ਟੱਕਰ ਹੁੰਦੀ ਹੈ। ਕਾਰ ਸਵਾਰ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ ਤੇ ਜਦੋਂ ਕਿ ਹਾਦਸੇ ‘ਚ ਜ਼ਖਮੀ ਹੋਏ 2 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸਾ ਭਾਰਤ-ਪਾਕਿ ਸਰਹੱਦ ਦੇ ਨੇੜੇ ਵਾਪਰਿਆ ਹੈ। ਕਾਰ ਸਵਾਰ ਨੌਜਵਾਨ ਅੰਮ੍ਰਿਤਸਰ ਤੋਂ ਅਟਾਰੀ ਵੱਲ ਜਾ ਰਹੇ ਸੀ। ਸੜਕ ‘ਤੇ ਖੂਨ ਨਾਲ ਲਥਪਥ 3 ਲੋਕਾਂ ਦੀਆਂ ਦੇਹਾਂ ਪਈਆਂ ਹਨ ਤੇ ਫੋਟੋਆਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਗੱਡੀ ਦੇ ਪਰਖੱਚੇ ਉਡ ਗਏ ਹਨ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। 3 ਨੌਜਵਾਨਾਂ ਦੇ ਤਾਂ ਥਾਂ ‘ਤੇ ਹੀ ਸਾਹ ਮੁੱਕ ਗਏ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਅੱਜ, ਬੇਅਦਬੀ ਮਾਮਲੇ ‘ਤੇ ਬਿੱਲ ਦੇ ਖਰੜੇ ਨੂੰ ਮਿਲ ਸਕਦੀ ਹੈ ਮਨਜ਼ੂਰੀ
ਮੌਕੇ ਉਤੇ ਪੁਲਿਸ ਅਧਿਕਾਰੀ ਪਹੁੰਚ ਗਏ ਸਨ ਤੇ ਉਨ੍ਹਾਂ ਵੱਲੋਂ ਜਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ। ਅੰਮ੍ਰਿਤਸਰ ਤੋਂ ਅਟਾਰੀ ਵਲ ਤੇਜ਼ ਰਫਤਾਰ ਕਾਰ ਜਾ ਰਹੀ ਸੀ ਪਰ ਅਚਾਨਕ ਇਸ ਦੀ ਟੱਕਰ ਟਰੈਕਟਰ-ਟਰਾਲੀ ਨਾਲ ਹੋ ਗਈ ਜਿਸ ਨਾਲ 3 ਜ਼ਿੰਦਗੀਆਂ ਤਬਾਹ ਹੋ ਗਈਆਂ। ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਆਸ-ਪਾਸ ਮੌਜੂਦ ਲੋਕਾਂ ਵੱਲੋਂ ਕਾਰ ਵਿਚ ਫਸੇ ਵਿਅਕਤੀਆਂ ਨੂੰ ਬਹੁਤ ਮੁਸ਼ੱਕਤ ਨਾਲ ਬਾਹਰ ਕੱਢਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























