ਬੀਤੀ ਦੇਰ ਰਾਤ ਫਿਰੋਜ਼ਪੁਰ ਕੈਂਟ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 2 ਆਰਮੀ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ 2 ਆਰਮੀ ਜਵਾਨ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਹੁੰਦੇ ਹਨ ਕਿ ਉਨ੍ਹਾਂ ਦੀ ਟੱਕਰ ਟਰੱਕ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਫੌਜੀ ਜਵਾਨਾਂ ਨੂੰ ਉਸੇ ਸਮੇਂ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਦੋਵਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰ ਦਾ ਵੀ ਕਹਿਣਾ ਹੈ ਕਿ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਗੰਭੀਰ ਸੱਟਾਂ ਲੱਗੀਆਂ ਹਨ। ਗੱਡੀ ਤੇ ਸ਼ੀਸ਼ੇ ਵੀ ਟੁੱਟ ਗਏ ਹਨ। ਸਿਵਲ ਹਸਪਤਾਲ ਫਿਰੋਜ਼ਪੁਰ ਫਸਟ ਏਡ ਦੇ ਕੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਕ ਆਰਮੀ ਜਵਾਨ ਦੀ ਪਛਾਣ ਦਵਿੰਦਰ ਰਾਏ ਯਾਦਵ ਹੈ ਤੇ ਦੂਜੇ ਜਵਾਨ ਦੀ ਪਛਾਣ ਨਹੀਂ ਹੋਈ ਹੈ।
ਇਹ ਵੀ ਪੜ੍ਹੋ : BJP ਆਗੂ ਸੁਰਜੀਤ ਜਿਆਣੀ ਦਾ ਵੱਡਾ ਬਿਆਨ-‘ਅਕਾਲੀ-ਭਾਜਪਾ ਗਠਜੋੜ ਨਾਲ ਪੰਜਾਬ ‘ਚ ਬਣ ਸਕਦੀ ਹੈ ਸਰਕਾਰ’
ਇਕ ਰਾਹਗੀਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਜਗ੍ਹਾ ‘ਤੇ ਹਾਦਸਾ ਵਾਪਰਿਆ ਹੈ, ਉਥੇ ਬਹੁਤ ਵੱਡਾ ਖੱਡਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਥੇ ਅਕਸਰ ਐਕਸੀਡੈਂਟ ਹੋ ਰਹੇ ਹਨ ਤੇ ਜਾਨੀ ਨੁਕਸਾਨੀ ਵੀ ਹੋ ਰਿਹਾ ਹੈ। ਬੀਤੀ ਰਾਤ ਵੀ ਜਿਹੜੀ ਘਟਨਾ ਵਾਪਰੀ ਹੈ, ਉਸ ਇਸੇ ਖੱਡ ਕਰਕੇ ਹਾਦਸੇ ਦਾ ਸ਼ਿਕਾਰ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























