ਹੁਸ਼ਿਆਰਪੁਰ-ਚੰਡੀਗੜ੍ਹ ਰੋਡ ਨੇੜੇ ਸੜਕ ਹਾਦਸਾ ਵਾਪਰਿਆ ਹੈ। ਬੇਕਾਬੂ ਹੋਈ ਕਾਰ ਨੇ 2 ਐਕਟਿਵਾ ਤੇ ਸਕੂਟਰੀ ਨੂੰ ਆਪਣੀ ਚਪੇਟ ‘ਚ ਲੈ ਲਿਆ। ਹਾਦਸੇ ਦਾ ਕਾਰਨ ਕਾਰ ਚਾਲਕ ਨੂੰ ਚੱਕਰ ਆਉਣ ਦੱਸਿਆ ਜਾ ਰਿਹਾ ਹੈ। ਟੱਕਰ ਕਾਰਨ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਹੈ ਪਰ ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਬਲਵੀਰ ਸਿੰਘ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਪਰਿਵਾਰ ਸਣੇ ਵਾਪਸ ਪਰਤ ਰਿਹਾ ਸੀ। ਰਾਹਗੀਰਾਂ ਨੇ ਦੱਸਿਆ ਕਿ ਸ਼ਾਇਦ ਇਸ ਨੌਜਵਾਨ ਨੂੰ ਨੀਂਦ ਦੀ ਝਪਕੀ ਲੱਗਣ ਨਾਲ ਹਾਦਸਾ ਵਾਪਰਿਆ ਹੈ ਪਰ ਦੂਜੇ ਪਾਸੇ ਕਾਰ ਚਾਲਕ ਨੇ ਦੱਸਿਆ ਕਿ ਉਸ ਦਾ ਬੀਪੀ ਡਾਊਨ ਹੋ ਗਿਆ ਸੀ ਜਿਸ ਕਰਕੇ ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਤੇ ਉਸ ਨੂੰ ਚੱਕਰ ਆਉਣ ਲੱਗੇ ਤੇ ਕਾਰ ਦਾ ਸੰਤੁਲਨ ਵਿਗੜਨ ਲੱਗਾ। ਜਿਸ ਕਰਕੇ ਉਸ ਦੀ ਗੱਡੀ ਐਕਟਿਵਾ ਤੇ ਦੂਜੀਆਂ ਗੱਡੀਆਂ ਵਿਚ ਜਾ ਵੱਜੀ। 2 ਐਕਟਿਵਾ ਤੇ ਇਕ ਸਕੂਟੀ ਨੂੰ ਕਾਰ ਚਾਲਕ ਨੇ ਆਪਣੀ ਚਪੇਟ ਵਿਚ ਲੈ ਲਿਆ।
ਇਹ ਵੀ ਪੜ੍ਹੋ : ਦੁਸ਼ਮਣ ਬਣੇ ਦੋਸਤ, ਮਿਲ ਕੇ ਕੀਤਾ ਦੋਸਤ ਦਾ ਕ.ਤ.ਲ, ਮਗਰੋਂ SYL ਨਹਿਰ ਦੇ ਕੰਡੇ ਦੱ/ਬੀ ਨੌਜਵਾਨ ਦੀ ਦੇ.ਹ
ਪੁਲਿਸ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਬਲਵੀਰ ਸਿੰਘ ਨੇ ਤੇਜ਼ ਰਫਤਾਰ ਗੱਡੀ ਨਾਲ 2 ਐਕਟਿਵਾ ਤੇ ਇਕ ਸਕੂਟੀ ਨੂੰ ਟੱਕਰ ਮਾਰੀ। ਕਾਰ ਚਾਲਕ ਨੇ ਦੱਸਿਆ ਕਿ ਅਚਾਨਕ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ ਜਿਸ ਕਰਕੇ ਉਸ ਨੂੰ ਚੱਕਰ ਆਉਣ ਲੱਗੇ ਤੇ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























