ਫਿਰੋਜ਼ਪੁਰ ਪੁਲਿਸ ਨੇ ਐਨਕਾਊਂਟਰ ਵਿਚ RSS ਦੇ ਨੇਤਾ ਦੇ ਪੋਤੇ ਨਵੀਨ ਕੁਮਾਰ ਦੀ ਹੱਤਿਆ ਦੇ ਮਾਮਲੇ ਵਿਚ ਤੀਜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਜਤਿਨ ਕਾਲੀ ਵਜੋਂ ਹੋਈ ਹੈ।
ਦੇਰ ਰਾਤ ਉਸ ਦੇ ਸ਼ਹਿਰ ਵਿਚ ਘੁੰਮਣ ਦੀ ਖਬਰ ਮਿਲੀ ਸੀ। ਇਸ ‘ਤੇ ਸੀਆਈਏ ਦੀ ਟੀਮ ਨੇ ਰਾਤ ਵਿਚ ਆਰਿਫਕੇ ਰੋਡ ‘ਤੇ ਨਾਕਾ ਲਗਾਇਆ ਤੇ ਜਦੋਂ ਜਤਿਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਬਾਈਕ ਭਜਾ ਲਈ। ਪੁਲਿਸ ਨੂੰ ਦੇਖ ਕੇ ਉਸ ਨੇ ਫਾਇਰ ਕੀਤਾ, ਇਕ ਬੁਲੇਟ ਪੁਲਿਸ ਦੀ ਗੱਡੀ ਦੇ ਫਰੰਟ ਸ਼ੀਸ਼ੇ ਵਿਚ ਲੱਗੀ ਹੈ। ਪੁਲਿਸ ਨੇ ਸੱਤ ਵਿਚ ਗੋਲੀ ਮਾਰ ਕੇ ਜਤਿਨ ਨੂੰ ਬਾਈਕ ਤੋਂ ਡਿਗਾ ਦਿੱਤਾ ਤੇ ਗ੍ਰਿਫਤਾਰ ਕਰ ਲਿਆ। ਕਾਲੀ ਨੇ ਵੀ ਨਵੀਨ ਦੀ ਹੱਤਿਆ ਦੀ ਸਾਜਿਸ਼ ਰਚੀ ਸੀ ਤੇ ਹਮਲਾਵਰਾਂ ਨੂੰ 1 ਲੱਖ ਰੁਪਏ ਦਿੱਤੇ ਸਨ।
SSP ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਇਕ ਬਾਈਕ ਤੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪਿਲਤੌਲ ਤੇ ਬਾਈਕ ਦੋਵਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਤੋਂ ਵੀ ਪੁੱਛਗਿਛ ਹੋਵੇਗੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਹਥਿਆਰ ਯੂਪੀ ਤੋਂ ਲੈ ਕੇ ਆਏ ਸਨ। ਹੁਣ ਤੱਕ 3 ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ 2 ਦੀ ਭਾਲ ਜਾਰੀਹੈ।
ਇਹ ਵੀ ਪੜ੍ਹੋ : MP ਅੰ/ਮ੍ਰਿ/ਤ.ਪਾਲ ਸਿੰਘ ਨੇ ਹਾਈਕੋਰਟ ‘ਚ ਰੱਖੀ ਮੰਗ, ਸਰਦ ਰੁੱਤ ਸੈਸ਼ਨ ‘ਚ ਸ਼ਾਮਲ ਹੋਣ ਲਈ ਮੰਗੀ ਪੈਰੋਲ
ਦੱਸ ਦੇਈਏ ਕਿ 16 ਨਵੰਬਰ ਨੂੰ ਫਿਰੋਜ਼ਪੁਰ ਵਿਚ RSS ਨੇਤਾ ਦੇ ਪੋਤੇ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨੌਜਵਾਨ ਮੇਨ ਬਾਜ਼ਾਰ ਵਿਚ ਆਪਣੇ ਬੱਚਿਆਂ ਨੂੰ ਸਕੂਲ ਤੋਂ ਲਿਜਾਣ ਜਾ ਰਿਹਾ ਸੀ ਕਿ ਪਿੱਛੇ ਤੋਂ ਅਚਾਨਕ ਆਏ 2 ਬਦਮਾਸ਼ਾਂ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਤੇ ਨੌਜਵਾਨ ਉਥੇ ਹੀ ਡਿੱਗ ਪਿਆ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























