ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ ਬਾਵਜੂਦ ਇਸ ਦੇ ਏਕਿਊਆਈ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਬੁੱਧਵਾਰ ਨੂੰ ਪਰਾਲੀ ਨੂੰ ਸਾੜਨ ਦੇ 512 ਮਾਮਲੇ ਰਿਪੋਰਟ ਹੋਏ ਸਨ ਜਦੋਂ ਕਿ ਇਸ ਦੀ ਤੁਲਨਾ ਵਿਚ ਵੀਰਵਾਰ ਨੂੰ 50 ਫੀਸਦੀ ਦੀ ਕਮੀ ਦਰਜ ਕੀਤੀ ਗਈ।
ਵੀਰਵਾਰ ਨੂੰ ਪਰਾਲੀ ਸਾੜਨ ਦੇ ਸਿਰਫ 205 ਨਵੇਂ ਮਾਮਲੇ ਸਾਹਮਣੇ ਆਏ।ਇਨ੍ਹਾਂ ਵਿਚੋਂ ਸਭ ਤੋਂ ਵੱਧ ਫਾਜ਼ਿਲਕਾ ਜ਼ਿਲ੍ਹੇ ਤੋਂ ਰਿਪੋਰਟ ਹੋਏ ਪਰ ਬਠਿੰਡਾ ਦਾ ਏਕਿਊਆਈ 350 ਦੇ ਪਾਰ ਰਿਹਾ ਦੂਜੇ ਪਾਸੇ ਪਟਿਆਲਾ ਸਣੇ ਚਾਰ ਸ਼ਹਿਰਾਂ ਦਾ ਏਕਿਊਆਈ ਖਰਾਬ ਸ਼੍ਰੇਣੀ ਵਿਚ ਰਿਹਾ ਜਿਸ ਨਾਲ ਫਿਲਹਾਲ ਲੋਕਾਂ ਖਾਸ ਤੌਰ ‘ਤੇ ਬਜ਼ੁਰਗਾਂ, ਮਰੀਜ਼ਾਂ ਤੇ ਛੋਟੇ ਬੱਚਿਆਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ।
ਬੀਤੇ 4-5 ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਆਈ ਹੈ । ਸੋਮਵਾਰ ਨੂੰ ਪਰਾਲੀ ਸਾੜਨ ਦੇ 600 ਮਾਮਲੇ ਸਨ ਜਦੋਂ ਕਿ ਮੰਗਲਵਾਰ ਨੂੰ 513, ਬੁੱਧਵਾਰ ਨੂੰ 512 ਤੇ ਵੀਰਵਾਰ ਨੂੰ 205 ਮਾਮਲੇ ਰਿਪੋਰਟ ਕੀਤੇ। ਇਨ੍ਹਾਂ ਵਿਚ ਮੋਗਾ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 28 ਮਾਮਲੇ, ਮੁਕਤਸਰ ਵਿਚ 25, ਕਪੂਰਥਲਾ ਵਿਚ 10, ਫਿਰੋਜ਼ਪੁਰ ਵਿਚ 15, ਫਰੀਦਕੋਟ ਵਿਚ 13, ਬਠਿੰਡਾ ਵਿਚ 15 ਤੇ ਸਗੰਰੂਰ ਵਿਚ 11 ਮਾਮਲੇ ਸਾਹਮਣੇ ਆਏ। ਫਿਲਹਾਲ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ : ਉਰਵਸ਼ੀ ਰੌਤੇਲਾ ਨੇ ਵਿਸ਼ਵ ਕੱਪ ਟ੍ਰਾਫੀ ‘ਤੇ ਪੈਰ ਰੱਖਣ ਨੂੰ ਲੈ ਕੇ ਮਿਚੇਲ ਮਾਰਸ਼ ਨੂੰ ਪਾਈ ਝਾੜ, ਕਿਹਾ- ‘ਇਸਦੀ ਇੱਜਤ ਕਰੋ’
ਅੰਮ੍ਰਿਤਸਰ ਤੇ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ ਮੱਧਮ ਸ਼੍ਰੇਣੀ ਦਾ ਰਿਹਾ। ਅੰਮ੍ਰਿਤਸਰ ਦਾ 188 ਤੇ ਮੰਡੀ ਗੋਬਿੰਦਗੜ੍ਹ ਦਾ 155 ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਪਰਾਲੀ ਸਾੜਨ ਦੇ ਮਾਮਲੇ ਘੱਟ ਹੋਏ ਹਨ ਪਰ ਪਿਛਲੇ ਕਈ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ ਤੇ ਉਪਰੋਂ ਹਵਾ ਵੀ ਚੱਲ ਰਹੀ ਹੈ ਜਿਸ ਕਾਰਨ ਧੂੜ ਮਿੱਟੀ ਦੇ ਛੋਟੇ ਕਣ ਫੈਲ ਨਾ ਸਕਣ ਕਾਰਨ ਏਕਿਊਆਈ ਦਾ ਪੱਧਰ ਖਰਾਬ ਸ਼੍ਰੇਣੀ ਵਿਚ ਰਿਹਾ ਹੈ। ਤੇ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਤੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦਿਨਾਂ ਵਿਚ ਬਾਹਰ ਆਉਣ ਤੋਂ ਪਰਹੇਜ਼ ਕਰਨ।
ਵੀਡੀਓ ਲਈ ਕਲਿੱਕ ਕਰੋ : –