ਚੰਡੀਗੜ੍ਹ ਨੋਟ ਘੁਟਾਲੇ ‘ਚ CBI ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੀਬੀਆਈ ਨੇ ਜਸਟਿਸ ਨਿਰਮਲ ਯਾਦਵ ਸਣੇ 5 ਨੂੰ ਬਰੀ ਕਰ ਦਿੱਤਾ ਹੈ। ਉੁਨ੍ਹਾਂ ‘ਤੇ 2008 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਸਟਿਸ ਵਜੋਂ ਕੰਮ ਕਰਦੇ ਹੋਏ 15 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ‘ਪੰਜਾਬ ‘ਚ 1 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ, ਕਿਸਾਨਾਂ ਨੂੰ ਸਹੀ ਬੀਜ ਮੁਹੱਈਆ ਕਰਵਾਏਗੀ ਸਰਕਾਰ’ : CM ਮਾਨ
ਦੱਸ ਦੇਈਏ ਕਿ ਇਸ ਮਾਮਲੇ ਵਿਚ ਇਕ ਮੁਲਜ਼ਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿਛਲੀ ਸੁਣਵਾਈ ਵਿਚ 3 ਮੁਲਜ਼ਮ ਰਵਿੰਦਰ ਸਿੰਘ ਉਰਫ ਰਵਿੰਦਰ ਭਾਸੀਨ, ਰਾਜੀਵ ਗੁਪਤਾ ਤੇ ਨਿਰਮਲ ਸਿੰਘ ਦੇ ਕੋਰਟ ਵਿਚ ਆਖਰੀ ਬਿਆਨ ਦਰਜ ਕੀਤੇ ਸਨ ਜਦੋਂ ਕਿ ਸਾਬਕਾ ਜਸਟਿਸ ਨਿਰਮਲ ਯਾਦਵ ਨੇ ਕੋਰਟ ਵਿਚ ਆਪਣੇ ਲਿਖਤ ਬਿਆਨ ਭੇਜੇ ਸਨ। ਇਸ ਦੇ ਬਾਅਦ ਕੋਰਟ ਨੇ ਸਾਰੇ ਪੱਖਾਂ ਦੀਆਂ ਗਵਾਹੀਆਂ ਬੰਦ ਕਰਕੇ ਫੈਸਲੇ ਲਈ 29 ਮਾਰਚ ਤਰੀਕ ਦੇ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
