CBSE students will now be able : ਪੰਜਾਬ ਵਿਚ ਚੱਲਦੇ ਲੌਕਡਾਊਨ ਦੌਰਾਨ ਸੀਬੀਐਸਈ ਦੇ ਵਿਦਿਆਰਥੀਆਂ ਨੂੰ ਇਕ ਹੋਰ ਰਾਹਤ ਦਿੱਤੀ ਗਈ ਹੈ, ਜਿਸ ਵਿਚ ਆਪਣੀ ਪੜ੍ਹਾਈ ਅਤੇ ਕੋਚਿੰਗ ਵਿਚਾਲੇ ਹੀ ਛੱਡ ਕੇ ਆਪਣੇ ਗ੍ਰਹਿ ਜ਼ਿਲੇ ਵਿਚ ਵਾਪਸ ਪਰਤੇ ਵਿਦਿਆਰਥੀ ਹੁਣ ਹੁਣ ਇਸ ਸਮੇਂ ਜਿਥੇ (ਆਪਣੇ ਗ੍ਰਹਿ ਜ਼ਿਲੇ) ਵੀ ਹਨ, ਉਥੋਂ ਹੀ ਇਮਤਿਹਾਨ ਦੇ ਸਕਦੇ ਹਨ। ਇਹ ਜਾਣਕਾਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ (ਐਮਐਚਆਰਡੀ) ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰਕੇ ਦਿੱਤੀ।
ਇਸ ਫੈਸਲੇ ਨਾਲ ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋ ਜਾਵੇਗਾ, ਜੋ ਆਪਣੀ 10ਵੀਂ ਤੇ 12ਵੀਂ ਦੀ ਪੜ੍ਹਾਈ ਦੇ ਨਾਲ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਆਪਣਾ ਗ੍ਰਹਿ ਜ਼ਿਲ੍ਹਾ ਛੱਡ ਕੇ ਦੂਜੇ ਸੂਬੇ ਜਾਂ ਸ਼ਹਿਰਾਂ ਵਿਚ ਦਾਖਲਾ ਲੈ ਕੇ ਪੜ੍ਹਾਈ ਕਰ ਰਹੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਅਚਾਨਕ ਲੱਗੇ ਇਸ ਲੌਕਡਾਊਨ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਵਾਪਿਸ ਪਰਤਨਾ ਪਿਆ ਸੀ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ 12ਵੀਂ ਦੀ ਬੋਰਡ ਪ੍ਰੀਖਿਆ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇਨ੍ਹਾਂ ਪ੍ਰੀਖਿਾਵਾਂ ’ਚ ਹਿੱਸਾ ਲੈ ਰਹੇ ਲੱਖਾਂ ਵਿਦਿਆਰਥੀਆਂ ਨੂੰ ਵੀ ਪਿਛਲੇ ਦਿਨੀਂ ਉਸੇ ਸਕੂਲ ਵਿਚ ਪ੍ਰੀਖਿਆ ਲਈ ਅਪੀਅਰ ਹੋਣ ਦੀ ਹਰੀ ਝੰਡੀ ਦਿੱਤੀ ਗਈ ਸੀ, ਜਿਸ ਵਿਚ ਵਿਦਿਆਰਥੀ ਪਹਿਲਾਂ ਤੋਂ ਹੀ ਪੜ੍ਹਾਈ ਕਰ ਰਹੇ ਸਨ, ਜਿਸ ਨਾਲ ਸੀਬੀਐਸਈ ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਅੱਗੇ ਮੁਸੀਬਤ ਖੜ੍ਹੀ ਹੋ ਗਈ ਸੀ, ਜੋ ਆਪਣੇ ਸ਼ਹਿਰ ਨੂੰ ਚੱਡ ਕੇ ਦੂਜੇ ਸੂਬੇ ਜਾਂ ਸ਼ਹਿਰਾਂ ਦੇ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਸਨ। ਇਸ ਦੌਰਾਨ ਉਪਰੋਕਤ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇਣ ਲਈ ਵਾਪਿਸ ਆਪਣੇ ਉਨ੍ਹਾਂ ਸਕੂਲਾਂ ਵਿਚ ਹੀ ਜਾਣਾ ਪੈਣਾ ਸੀ। ਹੁਣ ਅਜਿਹੇ ਹਜ਼ਾਰਾਂ ਸੀਬੀਐਸਈ ਦੇ ਵਿਦਿਆਰਥੀਆਂ ਨੂੰ ਇਸ ਫੈਸਲੇ ਨੂੰ ਲਏ ਜਾਣ ’ਤੇ ਰਾਹਤ ਮਿਲੇਗੀ ਅਤੇ ਉਹ ਆਪਣੇ ਹੀ ਗ੍ਰਹਿ ਜ਼ਿਲੇ ਵਿਚ ਇਮਤਿਹਾਨ ਦੇ ਸਕਣਗੇ।