ਜਗਰਾਓ ਵਿੱਚ ਦੋ ਏਐਸਆਈ ਦਾ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਅਤੇ ਜਸਪ੍ਰੀਤ ਸਿੰਘ ਜੱਸੀ ਦੀ ਪੱਛਮੀ ਬੰਗਾਲ ਵਿੱਚ ਐਨਕਾਊਂਟਰ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਰਹੇ ਹਨ। ਪੁਲਿਸ ਨੂੰ ਤੱਥਾਂ ਦੇ ਬੀ -153 ਨੇੜੇ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿਚ ਐਨਤਾਊਂਕ ਤੋਂ 48 ਘੰਟੇ ਪਹਿਲਾਂ ਮਤਲਬ 7 ਜੂਨ ਨੂੰ ਦੋ ਕੁੜੀਆਂ ਕਾਲੇ ਰੰਗ ਦੀ ਕਾਰ ਵਿਚ ਆਉਂਦੀਆਂ ਹਨ ਅਤੇ ਫਿਰ ਦੋਵੇਂ ਗੈਂਗਸਟਰ ਦੇ ਫਲੈਟ ’ਚ ਜਾਂਦੀਆਂ ਹਨ।
ਦੋਵੇਂ ਲੜਕੀਆਂ 8 ਜੂਨ ਨੂੰ ਉਥੋਂ ਰਵਾਨਾ ਹੋ ਗਈਆਂ। ਦੋਹਾਂ ਨੂੰ ਸੀ-ਆਫ ਕਰਨ ਲਈ ਗੈਂਗਸਟਰ ਫਲੈਟ ਤੋਂ ਹੇਠਾਂ ਨਿਕਲ ਕੇ ਗ੍ਰਾਊੱਡ ਫਲੋਰ ਤੱਕ ਆਉਂਦੇ ਹਨ। ਇਸ ਸਭ ਤੋਂ ਬਾਅਦ, 9 ਜੂਨ ਨੂੰ ਦੋਵਾਂ ਦਾ ਐਨਕਾਊਂਟਰ ਹੋਇਆ। ਪੁਲਿਸ ਕੁੜੀਆਂ ਦਾ ਪਤਾ ਲਗਾਉਣ ਲਈ ਕਾਲੇ ਰੰਗ ਦੀ ਕਾਰ ਦੀ ਭਾਲ ਵਿਚ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਫਲੈਟ ਵਿਚੋਂ ਕਈ ਦਸਤਾਵੇਜ਼, ਪੈੱਨ ਡਰਾਈਵ ਅਤੇ ਸਾਮਾਨ ਵੀ ਬਰਾਮਦ ਕੀਤਾ ਹੈ। ਜਿਸ ਨੂੰ ਟੈਸਟ ਲਈ ਲੈਬ ਵਿੱਚ ਭੇਜਿਆ ਗਿਆ ਹੈ। ਦੂਜੇ ਪਾਸੇ, 7ਵੇਂ ਦਿਨ ਵੀ ਜੈਪਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। ਉਸ ਦੇ ਪਿਤਾ ਨੇ ਮੰਗਲਵਾਰ ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਪੀਜੀਆਈ ਵਿੱਚ ਮੁੜ ਪੋਸਟ ਮਾਰਟਮ ਦੀ ਮੰਗ ਕੀਤੀ ਸੀ।
ਪੁਲਿਸ ਨੂੰ ਉਕਤ ਫਲੈਟ ਤੋਂ ਕੁਝ ਦਸਤਾਵੇਜ਼ ਮਿਲੇ ਹਨ ਜੋ ਰਾਜੀਵ ਅਤੇ ਭੂਸ਼ਣ ਕੁਮਾਰ ਦੇ ਨਾਮ ’ਤੇ ਹਨ, ਜਿਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਦੋਵਾਂ ਨੇ ਇਨ੍ਹਾਂ ਦੋਵਾਂ ਦੇ ਨਾਵਾਂ ਆਪਣੀ ਪਛਾਣ ਬਣਾਈ ਸੀ। ਇਨ੍ਹਾਂ ਦੇ ਨਾਵਾਂ ਨਾਲ ਹੀ ਉਨ੍ਹਾਂ ਨੇ ਫਲੈਟ ਵੀ ਲਿਆ ਹੋਇਆ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਇੱਕ ਆਕਾਸ਼ ਪਾਲ ਦੇ ਨਾਮ ’ਤੇ ਆਧਾਰ ਕਾਰਡ ਅਤੇ ਪੈੱਨ ਡ੍ਰਾਇਵ ਵੀ ਮਿਲੀਆਂ ਹਨ।
ਉਥੇ ਹੀ ਫੁਟੇਜ ਵਿਚ ਡਿਲਵਰੀ ਬੁਆਏ ਵੀ ਨਜ਼ਰ ਆ ਰਿਹਾ ਹੈ, ਜੋਕਿ ਉਕਤ ਫਲੈਟ ਵਿੱਚ ਖਾਣਾ ਦੇਣ ਲਈ 7 ਜੂਨ ਨੂੰ ਗਿਆ ਸੀ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਉਕਤ ਫਲੈਟ ਵਿੱਚ ਦੋ ਲੋਕਾਂ ਨੂੰ ਖਾਣਾ ਦੇਣ ਜਾਂਦਾ ਸੀ। ਪਰ ਉਸ ਦਿਨ ਉਹ ਚਾਰ ਲੋਕਾਂ ਜਾ ਖਾਣਾ ਦੇ ਕੇ ਆਇਆ ਸੀ. ਹਾਲਾਂਕਿ ਉਸਨੇ ਕੁੜੀਆਂ ਨਹੀਂ ਵੇਖੀਆਂ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਮਾਮਲੇ ਦੇ ਪੱਛਮੀ ਬੰਗਾਲ ਨਾਲ ਜੁੜੇ ਤਾਰ? ਕੋਲਕਾਤਾ STF ਪਹੁੰਚੀ ਪੰਜਾਬ
ਪੁਲਿਸ ਨੂੰ ਫਲੈਟ ਦੇ ਅੰਦਰੋਂ ਤਿੰਨ ਲੋਕਾਂ ਦੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਜਿਨ੍ਹਾਂ ਵਿਚੋਂ ਦੋ ਜੈਪਾਲ ਅਤੇ ਜੱਸੀ ਨਾਲ ਸਬੰਧਤ ਸਨ, ਪਰ ਤੀਸਰਾ ਕਿਸ ਦਾ ਹੈ, ਇਹ ਅਜੇ ਪਤਾ ਨਹੀਂ ਚੱਲ ਸਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਉਨ੍ਹਾਂ ਲੜਕੀਆਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਨਹੀਂ ਮਿਲੇ ਜੋ ਇੱਕ ਰਾਤ ਫਲੈਟ ਵਿੱਚ ਰਹੀਆਂ। ਆਪਣੇ ਆਪ ਵਿਚ ਕਿਹੜਾ ਇਕ ਵੱਡਾ ਸਵਾਲ ਹੈ?