ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਅਫਗਾਨਿਸਤਾਨ ਦੀ ਸਥਿਤੀ ਅਤੇ ਉੱਥੇ ਆਏ ਤਾਲਿਬਾਨ ਸ਼ਾਸਨ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅਫਗਾਨਿਸਤਾਨ ਦਾ ਸਬੰਧ ਹੈ, ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਅਸੀਂ ਉਥੋਂ ਭਾਰਤ ਆਉਣ ਵਾਲੀ ਕਿਸੇ ਵੀ ਸਮੱਸਿਆ ਨਾਲ ਉਸੇ ਤਰ੍ਹਾਂ ਨਜਿੱਠਾਂਗੇ ਜਿਵੇਂ ਅਸੀਂ ਭਾਰਤ ਵਿੱਚ ਅੱਤਵਾਦ ਨਾਲ ਨਜਿੱਠਦੇ ਹਾਂ।
ਜਨਰਲ ਰਾਵਤ ਨੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਗਾਨ ਸਮੱਸਿਆ ਨੂੰ ਵੱਖਰਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਇੱਕੋ ਤਰੀਕੇ ਨਾਲ ਦੇਖਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ, “ਇਹ ਦੋਵੇਂ ਬਿਲਕੁਲ ਵੱਖਰੇ ਮੁੱਦੇ ਹਨ। ਹਾਂ, ਇਹ ਦੋਵੇਂ ਮੁੱਦੇ ਖੇਤਰ ਦੀ ਸੁਰੱਖਿਆ ਲਈ ਚੁਣੌਤੀ ਪੇਸ਼ ਕਰਦੇ ਹਨ, ਪਰ ਇਹ ਵੱਖੋ ਵੱਖਰੀਆਂ ਸਤਹਾਂ ‘ਤੇ ਹਨ। ਇਹ ਦੋ ਸਮਾਨਾਂਤਰ ਰੇਖਾਵਾਂ ਹਨ, ਜੋ ਸ਼ਇਦ ਹੀ ਕਦੇ ਮਿਲਣ।” ਸੀਡੀਐਸ ਨੇ ਅੱਗੇ ਕਿਹਾ, “ਮੈਨੂੰ ਲਗਦਾ ਹੈ ਕਿ ਜੇ ਸਹਿਯੋਗ ਨਾਲ ਅੱਤਵਾਦੀਆਂ ਦੀ ਪਛਾਣ ਜਾਂ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਕੁੱਝ ਖੁਫੀਆ ਜਾਣਕਾਰੀ ਮਿਲਣ ਤਾਂ ਇਹ ਸਵਾਗਤਯੋਗ ਹੋਵੇਗਾ।”
ਇਹ ਵੀ ਪੜ੍ਹੋ : ਵਿੱਤ ਮੰਤਰੀ ਦਾ NMP ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਨਿਸ਼ਾਨਾ, ਪੁੱਛਿਆ -‘ਹੁਣ ਕੌਣ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਮਾਲਕ, ਜੀਜਾ ਜੀ ?’
ਜਨਰਲ ਰਾਵਤ ਨੇ ਅੱਗੇ ਕਿਹਾ, “ਜਦੋਂ ਵੀ ਖੇਤਰ ਵਿੱਚ ਕੋਈ ਸਮੱਸਿਆ ਆਉਂਦੀ ਹੈ, ਅਸੀਂ ਇਸ ਬਾਰੇ ਚਿੰਤਤ ਹੁੰਦੇ ਹਾਂ। ਨਾ ਸਿਰਫ ਉੱਤਰ (ਚੀਨ) ‘ਤੇ ਸਾਡੇ ਗੁਆਂਢੀ, ਬਲਕਿ ਸਾਡੀ ਪੱਛਮੀ ਸਰਹੱਦ (ਪਾਕਿਸਤਾਨ) ਦੇ ਸਾਡੇ ਗੁਆਂਢੀ ਕੋਲ ਵੀ ਪ੍ਰਮਾਣੂ ਹਥਿਆਰ ਹਨ, ਇਸ ਲਈ ਅਸੀਂ ਦੋ ਅਜਿਹੇ ਗੁਆਂਢੀਆਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਕੋਲ ਇਹ ਕੂਟਨੀਤਕ ਹਥਿਆਰ ਹਨ।” ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ਲਗਾਤਾਰ ਆਪਣੀਆਂ ਨੀਤੀਆਂ ਦਾ ਵਿਕਾਸ ਕਰ ਰਹੇ ਹਾਂ। ਅਸੀਂ ਆਪਣੇ ਗੁਆਂਢੀਆਂ ਦੇ ਏਜੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਸ ਅਨੁਸਾਰ ਆਪਣੀ ਸਮਰੱਥਾ ਦਾ ਵਿਕਾਸ ਕਰ ਰਹੇ ਹਾਂ। ਅਸੀਂ ਰਵਾਇਤੀ ਤੌਰ ‘ਤੇ ਬਹੁਤ ਮਜ਼ਬੂਤ ਹਾਂ ਅਤੇ ਕਿਸੇ ਵੀ ਦੁਸ਼ਮਣ ਨਾਲ ਸਾਡੀ ਰਵਾਇਤੀ ਫੌਜ ਦੁਆਰਾ ਹੀ ਨਜਿੱਠਣ ਦੇ ਸਮਰੱਥ ਹਾਂ।
ਇਹ ਵੀ ਦੇਖੋ : ਕਿਸਾਨਾਂ ਨੇ ਘੇਰ ਲਿਆ BJP ਪ੍ਰਧਾਨ, ਪੈ ਗਿਆ ਭੜਥੂ, ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, ਰੋਕਣਾ ਹੋਇਆ ਔਖਾ…
ਅਫਗਾਨਿਸਤਾਨ ਸੰਕਟ ਅਤੇ ਤਾਲਿਬਾਨ ਦਾ ਜ਼ਿਕਰ ਕਰਦਿਆਂ, ਸੀਡੀਐਸ ਜਨਰਲ ਬਿਪਿਨ ਰਾਵਤ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ…
Aug 25, 2021 5:55 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Sukhpreet Singh
ਸਮਾਨ ਸ਼੍ਰੇਣੀ ਦੇ ਲੇਖ
ਕਰਜ਼ਾ ਚੁੱਕ ਕੇ ਅਮਰੀਕਾ ਗਏ ਨੌਜਵਾਨ ਨਾਲ ਵਾਪਰੀ...
Aug 20, 2024 3:10 pm
ਪੰਜਾਬ ‘ਚ ਹੁਣ ਡਰੋਨ ਰਾਹੀਂ ਲਗਾਏ ਜਾਣਗੇ ਪੌਦੇ,...
Aug 20, 2024 2:56 pm
ਫਤਿਹਗੜ੍ਹ ਸਾਹਿਬ ‘ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ...
Aug 20, 2024 2:45 pm
ਫਾਜ਼ਿਲਕਾ ‘ਚ ਛੋਟੇ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ...
Aug 20, 2024 1:58 pm
ਕੋਲਕਾਤਾ ਡਾਕਟਰ ਮਾਮਲੇ ‘ਤੇ ਸੁਪਰੀਮ ਕੋਰਟ ਸਖ਼ਤ,...
Aug 20, 2024 1:39 pm
ਪੰਜਾਬੀ ਨੌਜਵਾਨ ਵਿਦੇਸ਼ ‘ਚ ਲਾਪਤਾ, ਏਜੰਟ ਨੇ...
Aug 20, 2024 12:40 pm