Celebrity Gunfire will carry : ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਸੋਧ ਅਧੀਨ ਕੀਤੀਆਂ ਗਈਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਕਿਸੇ ਵਿਆਹ ਜਾਂ ਧਾਰਮਿਕ ਸਥਾਨ, ਪਾਰਟੀ ਸੇਲੀਬ੍ਰੇਟਰੀ ਗਨ ਫਾਇਰ , ਲਾਪਰਵਾਹੀ ਨਾਲ ਹਥਿਆਰ ਚਲਾਉਂਣ ਤੇ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਵੇਗਾ।
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿਚ ਆਰਮਜ਼ ਐਕਟ 1959 ਦੇ ਸੈਕਸ਼ਨ 3(2) ਮੁਤਾਬਕ ਇਕ ਵਿਅਕਤੀ ਵੱਧ ਤੋਂ ਵੱਧ ਤਿੰਨ ਹਥਿਆਰ ਰਖ ਸਕਦਾ ਹੈ। ਜਿਨ੍ਹਾਂ ਲਾਇਸੈਂਸ ਹੋਲਡਰ ਕੋਲ ਦੋ ਤੋਂ ਵੱਧ ਹਥਿਆਰ ਹਨ, ਉਨ੍ਹਾਂ ਨੂੰ ਮਿਤੀ 13 ਦਸੰਬਰ 2020 ਤੱਕ ਦੋ ਤੋਂ ਇਲਾਵਾ ਬਾਕੀ ਦੇ ਹਥਿਆਰ ਨੇੜਲੇ ਥਾਣੇ ਜਾਂ ਅਧਿਕਾਰਤ ਆਰਮਜ਼ ਡੀਲਰ ਕੋਲ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ। ਆਰਮਡ ਫੋਰਿਸਜ਼ ਦੇ ਮੈਂਬਰ ਨੂੰ ਇਕ ਸਾਲ ਦੇ ਅੰਦਰ-ਅੰਦਰ ਇਹ ਹਥਿਆਰ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਅਸਲਾ ਲਾਇਸੈਂਸ ਦੀ ਮਿਆਦ ਨੂੰ ਤਿੰਨ ਸਾਲ ਤੋਂ ਵਧਾ ਕੇ 5 ਸਾਲ ਤੱਕ ਕਰ ਦਿੱਤਾ ਗਿਆ ਹੈ ਅਤੇ ਲਾਇਸੈਂਸ ਉਪਰ ਦਰਜ ਹਥਿਆਰ ਅਤੇ ਕਾਰਤੂਸ, ਲਾਇਸੈਂਸਿੰਗ ਅਥਾਰਟੀ ਦੇ ਸਾਹਮਣੇ ਤਸਦੀਕ ਕਰਨ ਲਈ ਪੇਸ਼ ਕਰਨੇ ਹੋਣਗੇ। ਇਸ ਦੇ ਨਾਲ ਹੀ ਆਰਮ ਐਕਟ ਅਧੀਨ ਸਜ਼ਾਵਾਂ ਵਿਚ ਵੀ ਵਾਧਾਕੀਤਾ ਗਿਆ ਹੈ।
ਇਸ ਦੇ ਨਾਲ ਜੇਕਰ ਕਿਸੇ ਪੁਲਿਸ ਜਾਂ ਫੌਜ ਦੇ ਮੁਲਾਜ਼ਮ ਤੋਂ ਜ਼ਬਰਦਸਤੀ ਹਥਿਆਰ ਖੋਹਣ ਦੀ ਸੂਰਤ ਵਿਚ ਘੱਟੋ-ਘੱਟ 10 ਸਾਲ ਦੀ ਕੈਦ ਹੋ ਸਕਦੀ ਹੈ, ਜੋਕਿ ਉਮਰ ਕੈਦ ਤੱਕ ਵੀ ਵਧਾਈ ਜਾ ਸਕੀਦ ਹੈ ਅਤੇ ਦੋਸ਼ੀ ਨੂੰ ਜੁਰਮਾਨਾ ਵੀ ਭਰਨਾ ਹੋਵੇਗਾ। ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਡ ਦੇ ਮੈਂਬਰਾਂ ਜਾਂ ਉਸ ਨਾਲ ਸਬੰਧਤ ਕਿਸੇ ਵਿਅਕਤੀ ਤੋਂ ਗੈਰ-ਲਾਇਸੈਂਸ ਹਥਿਆਰ ਬਰਾਮਦ ਕੀਤੇ ਜਾਣ ’ਤੇ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਤੇ ਜੁਰਮਾਨਾ ਹੋਵੇਗਾ। ਇਹ ਕੈਦ ਵੀ ਉਮਰ ਕੈਦ ਤੱਕ ਵਧ ਸਕਦੀ ਹੈ।